Saturday, April 18, 2026

ਪੰਜਾਬ ਵਿਚੋਂ ਠੇਕੇਦਾਰੀ ਸਿਸਟਮ ਖਤਮ ਕਰਵਾਉਣ ਦਾ ਕਰਾਂਗੇ ਉਪਰਾਲਾ – ਗੇਜਾ ਰਾਮ

ਧੂਰੀ, 6 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਦੇ ਰੈਗੁਲਰ ਅਤੇ ਠੇਕੇਦਾਰੀ ਸਿਸਟਮ ਅਧੀਨ ਕੰਮ ਕਰ ਰਹੇ ਸਫਾਈ PUNJ0610201904ਮਜਦੂਰਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾ ਕੇ ਹੱਲ ਕਰਵਾਉਣ ਅਤੇ ਪੰਜਾਬ ਵਿੱਚੋਂ ਠੇਕੇਦਾਰੀ ਸਿਸਟਮ ਦਾ ਪੂਰੀ ਤਰ੍ਹਾਂ ਖਾਤਮਾ ਕਰਵਾਉਣ ਅਤੇ ਸਫਾਈ ਮਜਦੂਰਾਂ ਦੀ ਸਿੱਧੇ ਤੌਰ `ਤੇ ਸਰਕਾਰੀ ਭਰਤੀ ਕਰਾਉਣ ਦਾ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।
           ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਫਾਈ ਮਜਦੂਰ ਯੂਨੀਅਨ ਨਗਰ ਕੌਂਸਲ ਧੂਰੀ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਪੁੱਜੇ ਸਫਾਈ ਸੇਵਕ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਨੇ ਕੀਤੀ।ਉਹਨਾਂ ਕਿਹਾ ਕਿ ਸਫਾਈ ਮਜਦੂਰਾਂ ਨਾਲ ਕਿਸੇ ਕਿਸਮ ਦੀ ਜ਼ਿਆਦਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਹਨਾਂ ਨੇ ਸਰਕਾਰੀ ਅਮਲੇ ਨੂੰ ਸਫਾਈ ਮਜਦੂਰਾਂ ਦੀਆਂ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ।ਧੂਰੀ ਸਫਾਈ ਮਜਦੂਰ ਯੂਨੀਅਨ ਵੱਲੋਂ ਚੇਅਰਮੈਨ ਗੇਜਾ ਰਾਮ ਦਾ ਸਨਮਾਨ ਵੀ ਕੀਤਾ ਗਿਆ।
 ਇਸ ਮੌਕੇ ਮੁਨੀਸ਼ ਕੁਮਾਰ ਵੈਦ, ਬਲਦੇਵ ਸਿੰਘ, ਸਤੀਸ਼ ਕੁਮਾਰ ਕਾਰਜ ਸਾਧਕ ਅਫਸਰ, ਨਗਰ ਕੌਂਸਲ ਪ੍ਰਧਾਨ ਸੰਦੀਪ ਤਾਇਲ, ਅਮਰੀਕ ਸਿੰਘ ਕਾਲਾ ਅਤੇ ਅਸ਼ਵਨੀ ਧੀਰ ਕੌਂਸਲਰ ਆਦਿ ਹਾਜ਼ਰ ਸਨ। 

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply