ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ – ਸੰਧੂ) – ਉਘੀ ਵਿਦਿਅਕ ਸੰਸਥਾ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਪੰਜਾਬ
ਸਰਕਾਰ ਦੇ ਸਿੱਖਿਆ ਵਿਭਾਗ ਦੇ ਵਲੋਂ ਆਯੋਜਿਤ ਤਿੰਨ ਦਿਨਾਂ ਅੰਡਰ-14, 17 ਤੇ 19 ਸਾਲ ਉਮਰ ਵਰਗ ਦੇ ਐਥਲੈਟਿਕਸ ਖੇਡ ਮੁਕਾਬਲਿਆਂ ਵਿੱਚ ਲੜਕੀਆਂ ਨੇ ਦਮਖਮ ਦਿਖਾਇਆ।ਅੰਡਰ 14 ਸਾਲ ਉਮਰ ਵਰਗ ਦੀ 100 ਮੀਟਰ ਰੇਸ ਵਿਚ ਮਹਿਕਪ੍ਰੀਤ ਕੋਰ, ਪਲਕਪ੍ਰੀਤ ਕੋਰ ਤੇ ਨਵਜੋਤ ਕੋਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ ਰੇਸ ਵਿਚ ਅਭਿਲਾਸ਼ਾ ਨੇ ਪਹਿਲਾ, ਮਹਿਕਦੀਪ ਕੋਰ ਨੇ ਦੂਜਾ ਤੇ ਪਲਕਪ੍ਰੀਤ ਕੋਰ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ 17 ਸਾਲ ਉਮਰ ਵਰਗ ਦੀ 3 ਕਿਲੋਮੀਟਰ ਦੀ ਪੈਦਲ ਚਾਲ ਪ੍ਰਤੀਯੋਗਿਤਾ ਵਿਚ ਕੋਮਲਪ੍ਰੀਤ ਕੋਰ ਨੇ ਪਹਿਲਾ, ਪਵਲੀਨ ਕੋਰ ਨੇ ਦੂਜਾ ਤੇ ਨਿਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਰੇਸ ਵਿਚ ਰਜਵੰਤ ਕੋਰ, ਮਹਿਕਦੀਪ ਕੋਰ ਤੇ ਮਨਮੀਤ ਕੋਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 19 ਸਾਲ ਉਮਰ ਵਰਗ ਦੀ 400 ਮੀਟਰ ਰੇਸ ਵਿਚ ਸਰਬਜੀਤ ਕੋਰ ਨੇ ਪਹਿਲਾ, ਨਵਦੀਪ ਕੋਰ ਨੇ ਦੂਜਾ ਤੇ ਸਿਮਰਨਜੀਤ ਕੋਰ ਨੇ ਤੀਜਾ ਸਥਾਨ ਹਾਸਲ ਕੀਤਾ।800 ਮੀਟਰ ਰੇਸ ਵਿਚ ਰੁਪਿੰਦਰ ਕੋਰ ਨੇ ਪਹਿਲਾ, ਜਸਵਿੰਦਰ ਕੋਰ ਨੇ ਦੂਜਾ ਤੇ ਸਰੋਜਬੀਰ ਕੋਰ ਨੇ ਤੀਜਾ ਸਥਾਨ ਹਾਸਲ ਕੀਤਾ।1500 ਮੀਟਰ ਰੇਸ ਵਿਚ ਰੁਪਿੰਦਰ ਕੋਰ ਨੇ ਪਹਿਲਾ, ਜਸਵਿੰਦਰ ਕੋਰ ਨੇ ਦੂਜਾ ਤੇ ਨਵਰੂਪ ਕੋਰ ਨੇ ਤੀਜਾ ਸਥਾਨ ਹਾਸਲ ਕੀਤਾ।200 ਮੀਟਰ ਰੇਸ ਵਿਚ ਸੁਖਮਨਪ੍ਰੀਤ ਕੋਰ ਨੇ ਪਹਿਲਾ, ਅਰਸ਼ਪ੍ਰੀਤ ਕੋਰ ਨੇ ਦੂਜਾ ਤੇ ਕੋਮਲਪ੍ਰੀਤ ਕੋਰ ਨੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਰੇਸ ਵਿਚ ਮੋਨਿਕਾ, ਅਰਸ਼ਦੀਪ ਕੋਰ ਤੇ ਸੁਖਮਨਪ੍ਰੀਤ ਕੋਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੀਆਂ।
ਇਸ ਮੋਕੇ ਇੰਚਾਰਜ ਕੋਚ ਰਣਕੀਰਤ ਸਿੰਘ ਸੰਧੂ, ਦਰਸ਼ਨ ਸਿੰਘ ਬਾਠ, ਮੈਡਮ ਭਗਵੰਤ ਕੋਰ, ਮੈਡਮ ਸੁਖਬੀਰ ਕੋਰ, ਜਸਵਿੰਦਰ ਸਿੰਘ, ਜਸਪਾਲ ਸਿੰਘ, ਕੁਲਵਿੰਦਰ ਸਿੰਘ, ਰਾਜਵਿੰਦਰ ਕੋਰ ਆਦਿ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media