ਜਲੰਧਰ ਦਾ ਕੇ.ਐਮ.ਵੀ ਤੇ ਅੰਮ੍ਰਿਤਸਰ ਦਾ ਹਿੰਦੂ ਸਭਾ ਕਾਲਜ ਬਣੇ ਚੈਂਪੀਅਨ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁਮੰਤਵੀ ਇੰਡੋਰ ਸਟੇਡੀਅਮ ਵਿਖੇ ਸੰਪੰਨ ਹੋਈ
ਮਹਿਲਾਵਾਂ ਦੀ ਦੋ ਦਿਨਾਂ ਰਾਜ ਪੱਧਰੀ ਇੰਟਰਕਾਲਜ ਹੈਂਡਬਾਲ ਪ੍ਰਤੀਯੋਗਿਤਾ ਦੇ ਏ-ਡਵੀਜ਼ਨ ਦਾ ਚੈਂਪੀਅਨ ਤਾਜ਼ ਕੇ.ਐਮ.ਵੀ ਜਲੰਧਰ ਤੇ ਬੀ-ਡਵੀਜ਼ਨ ਦਾ ਚੈਂਪੀਅਨ ਤਾਜ ਹਿੰਦੂ ਸਭਾ ਕਾਲਜ ਅੰਮ੍ਰਿਤਸਰ ਦੇ ਸਿਰ ਸੱਜਿਆ।ਏ-ਡਵੀਜ਼ਨ ਹੈਂਡਬਾਲ ਖੇਡ ਪ੍ਰਤੀਯੋਗਿਤਾ `ਚ ਕੇ.ਅੇਮ.ਵੀ ਜਲੰਧਰ ਪਹਿਲੇ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਦੂਜੇ ਤੇ ਖਾਲਸਾ ਕਾਲਜ ਫਾਰਮ ਵੂਮੈਨ ਅੰਮ੍ਰਿਤਸਰ ਤੀਜੇ ਸਥਾਨ `ਤੇ ਰਹੇ। ਬੀ-ਡਵੀਜ਼ਨ ਦੇ ਵਿਚ ਹਿੰਦੂ ਸਭਾ ਕਾਲਜ ਅੰਮ੍ਰਿਤਸਰ ਪਹਿਲੇ, ਦੁਆਬਾ ਕਾਲਜ ਜਲੰਧਰ ਦੂਜੇ ਤੇ ਬੀ.ਐਲ.ਐਮ. ਨਵਾਂ ਸ਼ਹਿਰ ਤੀਜੇ ਸਥਾਨ `ਤੇ ਰਹੇ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀ.ਐਨ.ਡੀ.ਯੂ ਖੇਡ ਪ੍ਰਬੰਧਕਾਂ ਵਲੋਂ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ, ਪ੍ਰੋ: ਡਾ: ਦਵਿੰਦਰ ਸਿੰਘ, ਅੰਤਰਾਸ਼ਟਰੀ ਕ੍ਰਿਕੇਟ ਕੋਚ ਰਣਜੀਤ ਸਿੰਘ ਸੰਧੂ ਤੇ ਰੈਫਰੀ ਦਰਸ਼ਨ ਪਾਲ ਨੂੰ ਸਾਂਝੇ ਤੋਰ `ਤੇ ਅਦਾ ਕੀਤੀ ਗਈ।
ਕੇ.ਅੇਮ.ਵੀ ਜਲੰਧਰ ਦੇ ਪ੍ਰਿੰ: ਆਤਮਾ ਸ਼ਰਮਾ ਤੇ ਸਰੀਰਕ ਸਿੱਖਿਆ ਵਿਭਾਗ ਮੁੱਖੀ ਮੈਡਮ ਆਸ਼ੂ ਬਜਾਜ ਨੇ ਇਸ ਖੇਡ ਪ੍ਰਤੀਯੋਗਿਤਾ ਦੇ ਆਯੋਜਨ ਲਈ ਜੀ.ਐਨ.ਡੀ.ਯੂ ਦੇ ਵੀਸੀ ਪ੍ਰੋ: ਡਾ: ਜਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ: ਡਾ: ਕੇ.ਐਸ ਕਾਹਲੋਂ, ਡਾਇਰੈਕਟਰ ਸਪੋਰਟਸ ਪ੍ਰੋ: ਡਾ: ਸੁਖ਼ਦੇਵ ਸਿੰਘ ਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰਮਨਦੀਪ ਸਿੰਘ ਦਾ ਧੰਨਵਾਦ ਕੀਤਾ ਹੈ। ਸ਼ਰਮਾ ਤੇ ਬਜਾਜ ਨੇ ਕਿਹਾ ਕਿ ਜੀ.ਐਨ.ਡੀ.ਯੂ ਦਾ ਵਿਸ਼ਾਲ ਖੇਡ ਖੇਤਰ ਵਿਦਿਆਰਥੀਆਂ ਲਈ ਇਕ ਵਰਦਾਨ ਹੈ
ਇਸ ਮੋਕੇ ਕੋਚ ਸੁਖਜੀਤ ਸਿੰਘ ਬਾਦਲ ਕੋਚ ਪ੍ਰਦੀਪ ਕੁਮਾਰ, ਕੋਚ ਜਸਵੰਤ ਸਿੰਘ, ਮੈਡਮ ਸਵੀਟੀ ਬਾਲਾ, ਮੈਡਮ ਸਵਿਤਾ, ਮਿਸ ਮਾਸੁਮ, ਮਿਸ ਕੰਚਨ, ਮਿਸ ਇੰਦਰਪਾਲ ਕੋਰ ਤੇ ਸ਼ਮਸ਼ੇਰ ਸਿੰਘ ਵਡਾਲੀ ਆਦਿ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media