ਲੌਂਗੋਵਾਲ, 9 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਾਵਰਕਾਮ ਸਬ ਡਵੀਜਨ ਲੌਂਗੋਵਾਲ ਵਿਖੇ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਯੂ.ਡੀ.ਸੀ ਮੁਖਤਿਆਰ
ਸਿੰਘ ਦੀ ਰਿਟਾਇਰਮੈਂਟ ਤੇ ਸਮੂਹ ਮੁਲਾਜ਼ਮਾਂ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਕੀਤੀ ਗਈ।ਬੁਲਾਰਿਆਂ ਨੇ ਜਿਥੇ ਮੁਖਤਿਆਰ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਉਥੇ ਉਨ੍ਹਾਂ ਨਾਲ ਡਿਊਟੀ ਦੌਰਾਨ ਬਿਤਾਏ ਸਮੇਂ ਨੂੰ ਯਾਦ ਕੀਤਾ।ਟਰੇਡ ਜਥੇਬੰਦੀਆਂ ਦੇ ਆਗੂ ਸਰਕਲ ਪ੍ਰਧਾਨ, ਮੀਤ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ, ਬਲਜੀਤ ਸਿੰਘ ਸਰਕਲ ਸਕੱਤਰ, ਐਸ.ਡੀ.ਓ ਸੁਭਾਸ਼ ਚੰਦ, ਗੁਰਮੀਤ ਸਿੰਘ ਸਕੱਤਰ, ਸਵਰਨ ਸਿੰਘ ਪ੍ਰਧਾਨ, ਕਰਮਜੀਤ ਸਿੰਘ ਜੇ.ਈ, ਹੀਰਾ ਸਿੰਘ ਜੇ ਈ, ਬਾਰੂ ਰਾਮ ਜੇ.ਈ, ਹਰਮੀਤ ਸ਼ਰਮਾ ਜੇ.ਈ, ਜਸਵਿੰਦਰ ਸਿੰਘ ਜੇ.ਈ ਅਤੇ ਪੂਰਨ ਸਿੰਘ ਖਾਈ ਸਰਕਲ ਆਗੂ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media