Tuesday, June 23, 2026

ਸੰਘ ਮੁੱਖੀ ਨਾ ਭੁੱਲਣ ਕਿ ਸਿੱਖ ਇੱਕ ਵੱਖਰੀ ਤੇ ਸੰਪੂਰਨ ਕੌਮ ਹੈ – ਦਮਦਮੀ ਟਕਸਾਲ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ Harnam Singh Dhumaਆਰ.ਐਸ.ਐਸ ਦੇ ਵੱਡੇ ਆਗੂਆਂ ਵੱਲੋਂ ਦੇਸ਼ ਨੂੰ ਇਕ ਵਿਸ਼ੇਸ਼ ਵਿਸ਼ਵਾਸ ਅਤੇ ਜਾਤੀ ਸਭਿਆਚਾਰ ਨਾਲ ਜੋੜਦਿਆਂ ਭਾਰਤੀ ਰਾਸ਼ਟਰੀ ਪਛਾਣ ਪ੍ਰਤੀ ਬੇਲੋੜਾ ਵਿਵਾਦ ਖੜਾ ਕਰਨ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਕਰ ਕੇ ਸੰਘ ਆਗੂ ਯੂ.ਐਨ.ਓ ਦੇ ਸੰਸਾਰ ਸ਼ਾਂਤੀ ਸਥਾਪਤੀ ਦੇ ਮਿਸ਼ਨ ਵਿਚ ਹਿੰਦੂ ਕੱਟੜਵਾਦ ਦਾ ਰੋੜਾ ਅਟਕਾ ਕੇ ਅਰਾਜ਼ਕਤਾ ਦਾ ਮਾਹੌਲ ਪੈਦਾ ਕਰਕੇ ਇਸ ਉਪ ਮਹਾਂਦੀਪ ਨੂੰ ਖਾਨਾਜੰਗੀ ਵਲ ਧਕੇਲ ਰਹੇ ਹਨ।ਉਨਾਂ ਕਿਹਾ ਕਿ ਜੇ ਵਕਤ ਸਿਰ ਨਾ ਸੰਭਲੇ ਤਾਂ ਇਹ ਵਰਤਾਰਾ ਮਨੁੱਖਤਾ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ।
           ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਦੇ ਮੁਖੀ ਨੇ ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਰਾਰ ਦੇਣ ਲਈ ਉਸ ਨੂੰ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਅਜਿਹੇ ਧਾਰਮਿਕ ਕੱਟੜਵਾਦ ਰਾਹੀਂ ਮਨੁੱਖਤਾ ਵਿਚ ਵੰਡੀਆਂ ਪਾ ਕੇ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦੇ ਸਿਧਾਂਤ ਨੂੰ ਢਾਹ ਲਾਈ ਜਾ ਰਹੀ ਹੈ।ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੰਘ ਆਗੂਆਂ ਨੂੰ ਸਵਾਲ ਕੀਤਾ ਕਿ ਜੇ ਉਨ੍ਹਾਂ ਦੀ ਇਸ ਸੋਚ ਪਿੱਛੇ ਜਾਤੀ ਵਿਸ਼ੇਸ਼ ਦਾ ਕੋਈ ਗੁਪਤ ਏਜੰਡਾ ਜਾਂ ਉਮੰਗ ਛੁਪੀ ਹੋਈ ਹੈ ਤਾਂ ਉਹ ਇਹ ਵੀ ਨਾ ਭੁੱਲਣ ਕਿ ਸਿੱਖ ਵੀ ਇੱਕ ਮੁਕੰਮਲ ਅਤੇ ਵੱਖਰੀ ਕੌਮ ਹੈ, ਜਿਸ ਦੀਆਂ ਭਾਵਨਾਵਾਂ, ਵਿਸ਼ਵਾਸ ਅਤੇ ਅਕੰਖਿਆਵਾਂ ਨੂੰ ਦਰਕਿਨਾਰ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਕਿ ਭਾਰਤ ਨਾ ਇਕ ਹਿੰਦੂ ਰਾਸ਼ਟਰ ਹੈ ਅਤੇ ਨਾ ਹੀ ਇੱਥੋਂ ਦੇ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ।ਉਨਾਂ ਕਿਹਾ ਕਿ ਭਾਰਤ ਇਕ ਬਹੁ ਨਸਲੀ, ਬਹੁ ਕੌਮੀ, ਬਹੁ ਭਾਸ਼ਾਈ ਅਤੇ ਸੰਵਿਧਾਨ ਮੁਤਾਬਿਕ ਇਕ ਧਰਮ ਨਿਰਪੱਖ ਜਮਹੂਰੀ ਗਣਰਾਜ ਹੈ।ਜਿਸ ਵਿਚ ਹਰੇਕ ਕੌਮ ਦੇ ਵਿਸ਼ਵਾਸ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਹੋਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply