ਲੌਂਗੋਵਾਲ, 26 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੀ ਇੰਟਰਨੈਸ਼ਨਲ ਆਕਸਫ਼ੋਰਡ ਵਿਖੇ ਦਿਵਾਲੀ ਦਾ ਤਿਉਹਾਰ
ਉਤਸ਼ਾਹ ਨਾਲ ਮਨਾਇਆ ਗਿਆ।ਦੀਵਾਲੀ ਦਾ ਜਸ਼ਨ ਮਨਾਉਣ ਲਈ ਕਈ ਗਤੀਵਿਧੀਆਂ ਤੇ ਮੁਕਾਬਲੇ ਕਰਵਾਏ ਗਏ।ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਕੂਲ ਵਲੋਂ ਪੱਛੜੀਆਂ ਬਸਤੀਆਂ ਵਿੱਚ ਲੈ ਲਿਜਾਇਆ ਗਿਆ ਜਿਥੇ ਬੱਚਿਆਂ ਨੂੰ ਮਿਠਾਈਆਂ ਅਤੇ ਹੋਰ ਖਾਣ ਦੀਆਂ ਚੀਜਾਂ ਵੰਡੀਆਂ ਗਈਆਂ।ਵਿਦਿਆਰਥੀਆਂ ਨੇ ਅਧਿਆਪਕਾਂ ਦੀ ਸਹਾਇਤਾ ਦੇ ਨਾਲ ਰੰਗੋਲੀ, ਦੀਵਾ ਸਜਾਵਟ, ਗਿਫਟ ਪੈਕਿੰਗ, ਕਾਗਜ਼ ਦੇ ਦੀਵੇ ਬਣਾਉਣ, ਕਾਰਡ ਬਣਾਉਣ ਅਤੇ ਰੰਗੋਲੀ ਦੇ ਮੁਕਾਬਲੇ ਅਦਿ ਆਯੋਜਿਤ ਕੀਤੇ ਗਏ।ਵਿਦਿਆਰਥੀਆਂ ਨੇ ਆਪਣੀ-ਆਪਣੀ ਜਮਾਤ ਨੂੰ ਆਪਣੇ ਹੱਥਾਂ ਨਾਲ ਬਣਾਈਆਂ ਕਲਾਕਿਰਤੀਆਂ ਨਾਲ ਸਜਾਇਆ।ਇਹਨਾਂ ਕਲਕ੍ਰਿਤੀਆਂ ‘ਚ ਮੋਮਬੱਤੀਆਂ, ਦੀਵੇ ਅਤੇ ਪੂਜਾ ਥਾਲੀ ਆਦਿ ਸ਼ਾਮਲ ਸਨ, ਜੋ ਰੰਗਾਂ, ਰਿਬਨ ਸਪਾਰਕਲਜ਼, ਮਣਕੇ, ਤਾਰਾਂ, ਸ਼ੀਸ਼ੇ ਅਤੇ ਚਮਕਦਾਰ ਰੰਗਾਂ ਆਦਿ ਦੇ ਨਾਲ ਸਜਾਏ ਹੋਏ ਸਨ।ਪ੍ਰੋਗਰਾਮ ਵਿੱਚ ਸਕੂਲ ਮੈਨੇਜਮੈਂਟ ਵਲੋਂ ਰਜਨੀਸ਼ ਗੋਇਲ ਅਤੇ ਸ਼੍ਰੀਮਤੀ ਰਜਨੀ ਗੋਇਲ ਵਿਸ਼ੇਸ਼ ਮਹਿਮਾਨ ਸਨ ।
ਇਸ ਰੰਗਾਰੰਗ ਪ੍ਰੋਗਰਾਮ ਵਿੱਚ ਅਧਿਆਪਿਕਾਵਾਂ ਦੇ ਨਾਲ-ਨਾਲ ਰਿਸ਼ਵ ਸਿੰਗਲਾ ਅਤੇ ਰਿਸ਼ਵ ਬੰਸਲ ਨੇ ਸਟੇਜ ਸੰਚਾਲਨ ਮੈਨੇਜਮੈਂਟ ਮੈਂਬਰ ਰਾਜੀਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਦਿਵਾਲੀ ਦਾ ਮਹੱਤਵ ਦੱਸਿਆ ਅਤੇ ਅਪੀਲ ਕੀਤੀ ਕਿ ਉਹ ਤਿਉਹਾਰ ਨੂੰ ਮੋਮਬੱਤੀਆਂ, ਮਿਠਾਈਆਂ ਅਤੇ ਪ੍ਰਦੂਸ਼ਣ ਨਾ ਫੈਲਾਉਣ ਵਾਲੇ ਹਰੇ ਪਟਾਖ਼ੇ ਦੇ ਨਾਲ ਮਨਾਉਣ।ਰੰਗੋਲੀ ਅਤੇ ਦੀਵਾ ਡੈਕੋਰੇਸ਼ਨ ਆਦਿ ਦੇ ਜੇਤੂਆਂ ਨੂੰ ਬਾਅਦ ‘ਚ ਇਨਾਮ ਦਿੱਤੇ ਜਾਣਗੇ।ਪ੍ਰੋਗਰਾਮ ਦੇ ਅੰਤ ‘ਚ ਸਾਰੇ ਬੱਚਿਆਂ ਨੂੰ ਦਿਵਾਲੀ ਦੇ ਤੋਹਫੇ ਦਿੱਤੇ ਗਏ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media