Sunday, March 15, 2026

ਮੰਤਰੀ ਸੋਨੀ ਦੀ ਅਗਵਾਈ ‘ਚ ਮੇਅਰ ਤੇ ਜਿਲ੍ਹਾ ਅਧਿਕਾਰੀਆਂ ਵਲੋਂ ਟਰੈਫਿਕ ਤੇ ਸਫ਼ਾਈ ਵਿਵਸਥਾ ਦਾ ਜਾਇਜਾ

ਪੀਲੀ ਲਾਇਨ ਤੋਂ ਬਾਹਰ ਖੜ੍ਹੇ ਵਾਹਨਾਂ ਦੇ ਕੀਤੇ ਜਾਣਗੇ ਚਲਾਨ
ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਸ੍ਰੀ ਗੁਰੂ PUNJ0311201918ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਟਰੈਫਿਕ ਅਤੇ ਸਫ਼ਾਈ ਵਿਵਸਥਾ ਦਾ ਜਾਇਜਾ ਲੈਣ ਲਈ ਹਾਲ ਗੇਟ ਤੋਂ ਕੱਟੜਾ ਜੈਮਲ ਸਿੰਘ ਦਾ ਦੌਰਾ ਕੀਤਾ ਗਿਆ।ਉਨ੍ਹਾਂ ਦੇ ਨਾਲ ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ, ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ, ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ, ਸ੍ਰੀਮਤੀ ਕੋਮਲ ਮਿੱਤਲ ਕਮਿਸ਼ਨਰ ਨਗਰ ਨਿਗਮ, ਵਿਕਾਸ ਹੀਰਾ ਐਸ.ਡੀ.ਐਮ ਵੀ ਹਾਜ਼ਰ ਸਨ।
    ਸੋਨੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਸੰਗਤਾਂ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਵਿਖੇ ਲੱਖਾਂ ਦੀ ਗਿਣਤੀ ਵਿੱਚ ਪਹੁੰਚਣਗੀਆਂ ਅਤੇ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀ ਆਉਣਗੀਆਂ। ਉਨ੍ਹਾਂ ਨੇ ਹਾਲ ਗੇਟ ਤੋਂ ਲੈ ਕੇ ਕੱਟੜਾ ਜੈਮਲ ਸਿੰਘ ਤੱਕ ਦੌਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਟਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।
    ਸੋਨੀ ਨੇ ਪੁਲਿਸ ਕਮਿਸ਼ਨਰ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਪੀਲੀ ਲਾਇਨ ਤੋਂ ਬਾਹਰ ਖੜ੍ਹੇ ਵਾਹਨਾਂ ਦੇ ਚਾਲਾਨ ਕੀਤੇ ਜਾਣ।ਹਾਲ ਗੇਟ ਅਤੇ ਕੱਟੜਾ ਜੈਮਲ ਸਿੰਘ ‘ਚ ਪੀਲੀ ਲਾਇਨ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਅਤੇ ਕਿਹਾ ਕਿ ਸਫ਼ਾਈ ਵਿਸਸਥਾ ਵੀ ਦਰੁੱਸਤ ਕੀਤੀ ਜਾਵੇ।ਹਾਲ ਬਾਜਾਰ ਅਤੇ ਕੱਟੜਾ ਜੈਮਲ ਸਿੰਘ ਦੀਆਂ ਦੁਕਾਨਦਾਰ ਯੂਨੀਅਨਾਂ ਨੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਸ ਦਾ ਭਰੋਸਾ ਦਿਵਾਇਆ
    ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਸੋਨੀ, ਕੌਂਸਲਰ, ਸ੍ਰੀਮਤੀ ਰਾਜਬੀਰ ਕੌਰ ਕੌਂਸਲਰ, ਸੁਨੀਲ ਕੌਂਟੀ, ਪਰਮਜੀਤ ਸਿੰਘ ਚੋਪੜਾ, ਐਕਸੀਅਨ ਵਿਜੈ ਕੁਮਾਰ, ਸਿਹਤ ਅਫ਼ਸਰ ਯੋਗੇਸ਼ ਅਰੋੜਾ, ਐਕਸੀਅਨ ਸੰਜੈ ਕੰਵਰ, ਸੰਦੀਪ ਸਿੰਘ ਵੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply