Thursday, June 25, 2026

ਡੀ.ਏ.ਵੀ ਪਬਲਿਕ ਸਕੂਲ ਦਾ ਰਾਸ਼ਟਰੀ ਖੇਡ ਮੁਕਾਬਲੇ ਵਿੱਚ ਪਹਿਲਾ ਸਥਾਨ

ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ-  ਜਗਦੀਪ ਸਿੰਘ) – ਡੀ.ਏ.ਵੀ.ਇੰਟਰਨੈਸ਼ਨਲ ਸਕੂਲ, ਵੇਰਕਾ ਬਾਈਪਾਸ ਵਿਖੇ ਹਾਲ ਹੀ ਵਿੱਚ ਵੱਖ-PUNJ0311201919ਵੱਖ ਰਾਸ਼ਟਰੀ ਖੇਡਾਂ ਦਾ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਉਚ ਸਥਾਨ ਹਾਸਲ ਕੀਤੇ ।
    ਟੇਬਲ ਟੈਨਿਸ ਅੰਡਰ-19 ਵਿੱਚ ਲੜਕੀਆਂ ਦੀ ਟੀਮ ਵਿੱਚੋਂ ਏਕਤਾ ਸਰੀਨ ਜਮਾਤ ਅੱਠਵੀਂ, ਨਿਮਿਆ ਜਮਾਤ ਛੇਵੀਂ, ਸਾਨਵੀ ਜਮਾਤ ਸੱਤਵੀਂ, ਆਇਨਾ ਮਹਾਜਨ ਜਮਾਤ ਗਿਆਰ੍ਹਵੀਂ ਅਤੇ ਇਸ਼ਿਤਾ ਗੁਪਤਾ ਜਮਾਤ ਬਾਰ੍ਹਵੀਂ ਨੇ ਸੋਨੇ ਦੇ ਤਮਗੇ ਤੇ ਜੇਤੂ ਟਰਾਫ਼ੀ ਹਾਸਲ ਕੀਤੀ।ਲੜਕਿਆਂ ਦੀ ਟੀਮ ਵਿੱਚ ਰਕਸਿ਼ਤ ਮੋਹਲਾ ਜਮਾਤ ਗਿਆਰ੍ਹਵੀਂ, ਹਰਕੀਰਤ ਸਿੰਘ ਜਮਾਤ ਗਿਆਰ੍ਹਵੀਂ, ਰਵਨੀਤ ਸਿੰਘ ਜਮਾਤ ਗਿਆਰ੍ਹਵੀਂ, ਤਾਨਿਸ਼ ਪੁਰੀ ਜਮਾਤ ਨੌਵੀਂ ਅਤੇ ਕ੍ਰਿਸ਼ ਜਮਾਤ ਸੱਤਵੀਂ ਨੇ ਚਾਂਦੀ ਦੇ ਤਮਗੇ ਹਾਸਲ ਕੀਤੇ ।
    ਸੀ.ਬੀ.ਐਸ.ਈ ਕਲੱਸਟਰ ਟੇਬਲ ਟੈਨਿਸ ਚੈਂਪੀਅਨਸਿ਼ਪ ਵੀ ਹਾਲ ਹੀ ਵਿੱਚ ਸੀ.ਜੇ.ਐਸ ਸਕੂਲ ਜਲੰਧਰ ਵਿੱਚ ਕਰਵਾਇਆ ਗਿਆ।ਜਿਸ ਵਿੱਚ ਅੱਠਵੀਂ ਜਮਾਤ ਦੇ ਕ੍ਰਿਸ਼ ਨੇ ਵਿਅਕਤੀਗਤ ਸ਼੍ਰੇਣੀ ਵਿੱਚ ਤਾਂਬੇ ਦਾ ਤਮਗਾ ਜਿੱਤਿਆ।ਲੜਕਿਆਂ ਦੇ ਅੰਡਰ-19 ਵਿੱਚ ਹਰਸ਼ਿਤ ਮੋਹਲਾ ਜਮਾਤ ਗਿਆਰ੍ਹਵੀਂ ਨੇ ਸੋਨੇ ਦਾ ਤਮਗਾ, ਹਰਕੀਰਤ ਸਿੰਘ ਜਮਾਤ ਗਿਆਰ੍ਹਵੀਂ ਅਤੇ ਤਾਨਿਸ਼ ਪੁਰੀ ਜਮਾਤ ਨੌਵੀਂ ਨੇ ਚਾਂਦੀ ਦੇ ਤਮਗੇ ਜਿੱਤੇ।ਲੜਕੀਆਂ ਦੀ ਟੀਮ ਅੰਡਰ-14 ਵਿੱਚ ਏਕਤਾ ਸਰੀਨ ਜਮਾਤ ਅੱਠਵੀਂ, ਨਿਮਿਆ ਜਮਾਤ ਛੇਵੀਂ ਅਤੇ ਸਾਨਵੀ ਜਮਾਤ ਸੱਤਵੀਂ ਨੇ ਚਾਂਦੀ ਦੇ ਤਮਗੇ ਹਾਸਲ ਕੀਤੇ ।
      ਸਕੇਟਿੰਗ ਟੂਰਨਾਮੈਂਟ ਅੰਡਰ-19 ਵਿੱਚ ਲਕਸ਼ਿਤ ਬਾਂਸਲ ਜਮਾਤ ਪੰਜਵੀਂ ਨੇ ਤਾਂਬੇ ਦਾ ਤਮਗਾ, ਰਾਹੁਲ ਰਾਇ ਜਮਾਤ ਗਿਆਰ੍ਹਵੀਂ ਨੇ ਦੋ ਚਾਂਦੀ ਦੇ ਤਮਗੇ, ਗਨਿਕਾ ਸਨਨ ਜਮਾਤ ਪੰਜਵੀਂ ਨੇ ਇੱਕ ਚਾਂਦੀ ਦਾ ਤਮਗਾ ਅਤੇ ਦੋ ਤਾਂਬੇ ਦੇ ਤਮਗੇ, ਮਹਿਕ ਗੁਪਤਾ ਜਮਾਤ ਗਿਆਰ੍ਹਵੀਂ ਨੇ ਦੋ ਸੋਨੇ ਦੇ ਤਮਗੇ ਅਤੇ ਇੱਕ ਚਾਂਦੀ ਦਾ ਤਮਗਾ ਜਿੱਤਿਆ।ਮਹਿਕ ਗੁਪਤਾ ਅਤੇ ਗਨਿਕਾ ਸਨਨ ਨੂੰ ਰਾਸ਼ਟਰੀ ਪੱਧਰ ‘ਤੇ ਸਕੇਟਿੰਗ ਮੁਕਾਬਲੇ ਲਈ ਚੁਣਿਆ ਗਿਆ।
        ਓਪਨ ਰਾਸ਼ਟਰੀ ਰੋਲਰ ਸਕੇਟਿੰਗ ਮੁਕਾਬਲਾ, ਪੰਜਾਬ ਰੋਲਰ ਸਕੇਟਿੰਗ ਸੰਘ ਵੱਲੋਂ ਲਈਅਰ ਵੈਲੀ ਸਕੇਟਿੰਗ ਟਰੈਕ, ਲੁਧਿਆਣਾ ਵਿੱਚ ਅਯੋਜਿਤ ਕੀਤਾ ਗਿਆ।ਇਸ ਮੁਕਾਬਲੇ ਵਿੱਚ ਰਾਹੁਲ ਰਾਇ ਜਮਾਤ ਗਿਆਰ੍ਹਵੀਂ ਨੇ ਇੱਕ ਸੋਨੇ ਦਾ, ਇੱਕ ਚਾਂਦੀ ਦਾ ਅਤੇ ਇੱਕ ਤਾਂਬੇ ਦਾ ਤਮਗਾ ਜਿੱਤਿਆ।ਮਹਿਕ ਗੁਪਤਾ ਜਮਾਤ ਗਿਆਰ੍ਹਵੀਂ ਨੇ ਦੋ ਸੋਨੇ ਦੇ, ਇੱਕ ਚਾਂਦੀ ਦਾ ਅਤੇ ਇੱਕ ਤਾਂਬੇ ਦਾ ਤਮਗਾ ਹਾਸਲ ਕੀਤਾ।ਲਕਸ਼ਿਤ ਬਾਂਸਲ ਜਮਾਤ ਪੰਜਵੀਂ ਨੇ ਦੋ ਤਾਂਬੇ ਹਾਸਲ ਕੀਤੇ।ਮਹਿਕ ਗੁਪਤਾ ਅਤੇ ਰਾਹੁਲ ਰਾਇ ਨੂੰ ਦਸੰਬਰ ਮਹੀਨੇ ਵਿੱਚ ਕਰਵਾਏ ਜਾਣ ਵਾਲੇ ਓਪਨ ਰਾਸ਼ਟਰੀ ਰੋਲਰ ਸਕੇਟਿੰਗ ਮੁਕਾਬਲੇ ਲਈ ਚੁਣਿਆ ਗਿਆ ।
       ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਮਿਹਨਤ ਕਰਕੇ ਕਾਮਯਾਬੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ ।
       ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਅਿਦਾਰਥੀਆਂ ਨੂੰ ਉਨ੍ਹਾਂ ਦੀ ਕਾਮਯਾਬੀ ਦੇ ਲਈ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਮਨਪਸੰਦ ਦੇ ਖੇਤਰ ਵਿੱਚ ਮਿਹਨਤ ਨਾਲ ਅੱਗੇ ਵਧਣ ਲਈ ਕਿਹਾ ।       

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply