Tuesday, August 25, 2026

ਪਿੰਡਾਂ ’ਚ ਲਗਾਏ ‘ਬੇਟੀ ਬਚਾਓ ਬੇਟੀ ਪੜ੍ਹਾਓ’ ਜਾਗਰੂਕਤਾ ਕੈਂਪ

ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ PUNJ0311201917ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਦੀ ਅਗਵਾਈ ਹੇਠ ਪਿੰਡ ਮੰਡਿਆਂਵਾਲਾ ਅਤੇ ਮੁੱਧ ਖੋਖਰ ਵਿਖੇ ਬੇਟੀ ਬਚਾਓ ਬੇਟੀ ਪੜਾਓ ਦੇ ਜਾਗਰੂਕਤਾ ਕੈਂਪ ਲਗਾਏ ਗਏ।ਕੈਂਪਾਂ ਦੀ ਸ਼ੁਰੂਆਤ ਪਿੰਡਾਂ ਵਿੱਚ ਰੈਲੀਆਂ ਕੱਢ ਕੇ ਕੀਤੀ ਗਈ।ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਚੋਗਾਵਾਂ ਕਵਲਜੀਤ ਕੌਰ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਸਕੀਮਾਂ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਸਖੀ ਵਨ ਸਟਾਪ ਸੈਂਟਰ, ਸ਼ਕਤੀ ਟੀਮ, ਜਿਲ੍ਹਾ ਬਾਲ ਸੁਰੱਖਿਆ ਯੂਨਿਟ ਆਦਿ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਸਿਹਤ ਵਿਭਾਗ ਦੇ ਐਚ.ਐਚ.ਵੀ ਮੈਡਮ ਨਰਿੰਦਰ ਕੌਰ ਅਤੇ ਜਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਤੋਂ ਪੀ.ਐਲ.ਵੀ ਰਮਨਪ੍ਰੀਤ ਕੌਰ ਵਲੋਂ ਵੀ ਆਪਣੇ ਆਪਣੇ ਵਿਭਾਗਾਂ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਕ ਦੱਸਿਆ।ਦੋਨਾਂ ਕੈਂਪਾਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ, ਪਿੰਡ ਵਾਸੀ, ਆਂਗਣਵਾੜੀ ਵਰਕਰਾਂ, ਸਕੂਲ ਦੇ ਸਟਾਫ ਤੇ ਬੱਚਿਆਂ ਨੇ ਹਿੱਸਾ ਲਿਆ।ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੀ ਸੋਂਗ ਤੇ ਡਰਾਮਾ ਟੀਮ ਵਲੋਂ ਸ੍ਰੀਮਤੀ ਅੰਬਿਕਾ ਸੋਨੀ ਵਲੋਂ ਆਪਣੇ ਗੀਤਾਂ ਤੇ ਡਰਾਮੇ ਰਾਹੀਂ ਲੋਕਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਪੋਸ਼ਣ ਅਭਿਆਨ ਦੇ ਸੁਨੇਹੇ ਦਿੱਤੇ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply