Thursday, August 27, 2026

ਦਿਲ ਦੇ ਰੋਗਾਂ ਸਬੰਧੀ ਜਾਗਰੂਕਤਾ ਲਿਆਉਣੀ ਅੱਜ ਸਮੇਂ ਦੀ ਪ੍ਰਮੁੱਖ ਲੋੜ- ਡਾ. ਪੰਕਜ ਗੋਇਲ

ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ – ਅਮਨ) – ਫਿਜੀਸ਼ੀਅਨ ਫੋਰਮ ਅੰਮ੍ਰਿਤਸਰ ਵਲੋਂ ਪ੍ਰਧਾਨ ਡਾ ਬੀ.ਐਸ ਬੱਲ, ਜਨਰਲ ਸਕੱਤਰ ਡਾ. PUNJ0311201920ਮਨਜੀਤ ਰਾਏ ਦੀ ਅਗਵਾਈ ‘ਚ ਰਣਜੀਤ ਐਵੀਨਿਊ ਵਿਖੇ ਦਿਲ ਦੀਆਂ ਬਿਮਾਰੀਆਂ ਅਤੇ ਦਿਲ ਦੀ ਬਾਈਪਾਸ ਸਰਜਰੀ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ‘ਚ ਜਨਰਲ ਫਿਜੀਸ਼ੀਅਨਾਂ ਨੇ ਭਾਗ ਲਿਆ।ਮੁੱਖ ਬੁਲਾਰੇ ਤੇ ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ ਡਾ. ਪੰਕਜ ਗੋਇਲ ਅਤੇ ਗੁਰਦਿਆਂ ਦੇ ਰੋਗਾਂ ਦੇ ਮਾਹਿਰ ਡਾ. ਵਰੁਣ ਵਿਜੇ ਮਹਾਜਨ ਸਨ।ਡਾ. ਪੰਕਜ ਗੋਇਲ ਨੇ ਆਏ ਡਾਕਟਰਾਂ ਨੂੰ ਦਿਲ ਦੀ ਬਾਈਪਾਸ ਸਰਜਰੀ ਦੀਆਂ ਬਰੀਕੀਆਂ, ਵਿਸ਼ਵ ਪੱਧਰੀ ਨਵੀਆਂ ਖੋਜਾਂ, ਨਵੀਂ ਤਕਨੀਕ, ਨਵੀਆਂ ਦਵਾਈਆਂ ਸਬੰਧੀ ਬੜੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਨਵੀਂ ਤਕਨੀਕ ਨਾਲ ਦਿਲ ਦੇ ਆਪਰੇਸ਼ਨ ਹੁਣ ਹੋਰ ਬੇਹਤਰ ਹੋ ਗਏ ਹਨ ਹੁਣ ਛੋਟਾ ਚੀਰਾ, ਘੱਟ ਦਰਦ ਅਤੇ ਮਰੀਜ਼ ਦੀ ਜਲਦੀ ਕੰਮ ‘ਤੇ ਵਾਪਸੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਦਿਲ ਦੇ ਰੋਗਾਂ ਸਬੰਧੀ ਜਾਗਰੂਕਤਾ ਲਿਆਣੀ ਅੱਜ ਸਮੇਂ ਦੀ ਪ੍ਰਮੁੱਖ ਲੋੜ ਹੈ।ਜਾਗਰੂਕਤਾ ਦੀ ਕਮੀ ਦੇ ਕਾਰਨ ਹੀ ਹਾਰਟ ਅਟੈਕ ਨਾਲ ਮੌਤਾਂ ਹੋ ਰਹੀਆਂ ਹਨ ਜਦਕਿ ਹਾਰਟ ਅਟੈਕ ਆਉਣ ਦੇ ਲੱਛਣ ਕਾਫੀ ਸਮਾਂ ਪਹਿਲਾਂ ਹੀ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨ।
             ਇਸ ਮੌਕੇ ਡਾ. ਸੁਖਪਾਲ ਸਿੰਘ ਮਾਨ, ਡਾ. ਰਾਘਵ ਵਾਧਵਾ, ਡਾ. ਬਰਿੰਦਰਜੀਤ ਸਿੰਘ ਬਾਜਵਾ, ਡਾ. ਗੁਲਜਾਰ, ਡਾ. ਅਜੇਪਾਲ ਸਿੰਘ, ਡਾ. ਜਾਨ ਮੁਹੰਮਦ, ਡਾ. ਨਵਦੀਪ ਸਿੰਘ, ਡਾ. ਰੋਹਿਤ ਕੁਮਾਰ, ਏ.ਜੀ.ਐਮ ਰਾਜੇਸ਼ ਵਰਮਾਨੀ, ਰੋਹਿਤ ਸੇਖੜੀ, ਗੁਲਸ਼ਨ ਕੁਮਾਰ, ਮਨਦੀਪ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply