ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ – ਅਮਨ) – ਫਿਜੀਸ਼ੀਅਨ ਫੋਰਮ ਅੰਮ੍ਰਿਤਸਰ ਵਲੋਂ ਪ੍ਰਧਾਨ ਡਾ ਬੀ.ਐਸ ਬੱਲ, ਜਨਰਲ ਸਕੱਤਰ ਡਾ.
ਮਨਜੀਤ ਰਾਏ ਦੀ ਅਗਵਾਈ ‘ਚ ਰਣਜੀਤ ਐਵੀਨਿਊ ਵਿਖੇ ਦਿਲ ਦੀਆਂ ਬਿਮਾਰੀਆਂ ਅਤੇ ਦਿਲ ਦੀ ਬਾਈਪਾਸ ਸਰਜਰੀ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ‘ਚ ਜਨਰਲ ਫਿਜੀਸ਼ੀਅਨਾਂ ਨੇ ਭਾਗ ਲਿਆ।ਮੁੱਖ ਬੁਲਾਰੇ ਤੇ ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ ਡਾ. ਪੰਕਜ ਗੋਇਲ ਅਤੇ ਗੁਰਦਿਆਂ ਦੇ ਰੋਗਾਂ ਦੇ ਮਾਹਿਰ ਡਾ. ਵਰੁਣ ਵਿਜੇ ਮਹਾਜਨ ਸਨ।ਡਾ. ਪੰਕਜ ਗੋਇਲ ਨੇ ਆਏ ਡਾਕਟਰਾਂ ਨੂੰ ਦਿਲ ਦੀ ਬਾਈਪਾਸ ਸਰਜਰੀ ਦੀਆਂ ਬਰੀਕੀਆਂ, ਵਿਸ਼ਵ ਪੱਧਰੀ ਨਵੀਆਂ ਖੋਜਾਂ, ਨਵੀਂ ਤਕਨੀਕ, ਨਵੀਆਂ ਦਵਾਈਆਂ ਸਬੰਧੀ ਬੜੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਨਵੀਂ ਤਕਨੀਕ ਨਾਲ ਦਿਲ ਦੇ ਆਪਰੇਸ਼ਨ ਹੁਣ ਹੋਰ ਬੇਹਤਰ ਹੋ ਗਏ ਹਨ ਹੁਣ ਛੋਟਾ ਚੀਰਾ, ਘੱਟ ਦਰਦ ਅਤੇ ਮਰੀਜ਼ ਦੀ ਜਲਦੀ ਕੰਮ ‘ਤੇ ਵਾਪਸੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਦਿਲ ਦੇ ਰੋਗਾਂ ਸਬੰਧੀ ਜਾਗਰੂਕਤਾ ਲਿਆਣੀ ਅੱਜ ਸਮੇਂ ਦੀ ਪ੍ਰਮੁੱਖ ਲੋੜ ਹੈ।ਜਾਗਰੂਕਤਾ ਦੀ ਕਮੀ ਦੇ ਕਾਰਨ ਹੀ ਹਾਰਟ ਅਟੈਕ ਨਾਲ ਮੌਤਾਂ ਹੋ ਰਹੀਆਂ ਹਨ ਜਦਕਿ ਹਾਰਟ ਅਟੈਕ ਆਉਣ ਦੇ ਲੱਛਣ ਕਾਫੀ ਸਮਾਂ ਪਹਿਲਾਂ ਹੀ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨ।
ਇਸ ਮੌਕੇ ਡਾ. ਸੁਖਪਾਲ ਸਿੰਘ ਮਾਨ, ਡਾ. ਰਾਘਵ ਵਾਧਵਾ, ਡਾ. ਬਰਿੰਦਰਜੀਤ ਸਿੰਘ ਬਾਜਵਾ, ਡਾ. ਗੁਲਜਾਰ, ਡਾ. ਅਜੇਪਾਲ ਸਿੰਘ, ਡਾ. ਜਾਨ ਮੁਹੰਮਦ, ਡਾ. ਨਵਦੀਪ ਸਿੰਘ, ਡਾ. ਰੋਹਿਤ ਕੁਮਾਰ, ਏ.ਜੀ.ਐਮ ਰਾਜੇਸ਼ ਵਰਮਾਨੀ, ਰੋਹਿਤ ਸੇਖੜੀ, ਗੁਲਸ਼ਨ ਕੁਮਾਰ, ਮਨਦੀਪ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media