Thursday, January 9, 2025

ਭਰਤਇੰਦਰ ਚਹਿਲ ਨੇ ਹੋਏ ਬਾਬਾ ਜੋਗੀ ਪੀਰ ਵਿਖੇ ਹੋਏ ਨਮਸਤਕ

ਭੀਖੀ, 3 ਨਵੰਬਰ (ਪੰਜਾਬ ਪੋਸਟ – ਕਮਲ ਕਾਂਤ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਬਾਕਾ ਮੀਡੀਆ ਇੰਚਾਰਜ਼ ਭਰਤ PUNJ0311201922ਇੰਦਰ ਸਿੰਘ ਚਹਿਲ ਨੇ ਦੀਵਾਲੀ ਅਤੇ ਬੰਦੀਛੋੜ ਦੇ ਪਵਿੱਤਰ ਦਿਹਾੜੇ ‘ਤੇ ਚਹਿਲਾ ਦੇ ਤੀਰਥ ਸਥਾਨ ਬਾਬਾ ਜੋਗੀਪੀਰ ਚਹਿਲ (ਰੱਲਾ) ਵਿਖੇ ਨਤਮਸਤਕ ਹੋਏ ਅਤੇ ਸ਼ਰਧਾਲੂੂਆਂ ਨੂੰ ਦੀਵਾਲੀ ਤੇ ਬੰਦੀਛੋੜ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।ਉਨਾਂ ਇਸ ਸਮੇਂ ਦੱਸਿਆ ਕਿ ਇੱਥੇ ਸਰੋਵਰ ਅਤੇ ਟੁਆਇਲਿਟ ਬਲਾਕ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਸਕੂਲ ਵਿੱਚ ਉਸਾਰੇ ਜਾਣ ਵਾਲੇ ਕਮਰਿਆਂ ਤੋ ਇਲਾਵਾ ਇੱਕ ਵੱਡਾ ਟਿਊਬਵੈਲ ਸਾਰੀਆਂ ਥਾਵਾਂ ‘ਤੇ ਸ਼ੁਧ ਪਾਣੀ ਦੀ ਸਪਲਾਈ ਲਈ ਲਗਵਾਏ ਜਾਣ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ।
             ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਜਗਦੀਪ ਸਿੰਘ ਵਲੋਂ ਚਹਿਲ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।ਟਰੱਸਟ ਦੇ ਮੈਨੇਜਰ ਕ੍ਰਿਸ਼ਨ ਕੁਮਾਰ ਸਿੰਗਲਾ ਨੇ ਉਹਨਾਂ ਨੂੰ ਗੁਰੂ ਘਰ ਦੀ ਬਖਸਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਕੁਲਦੀਪ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਗੋਰਾ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ ਪੰਮਾ, ਗੁਰਪ੍ਰੀਤ ਸਿੰਘ ਕਾਲਾ ਤੋ ਇਲਾਵਾ ਇਲਾਕੇ ਦੇ ਹੋਰ ਬਹੁਤ ਸਾਰੇ ਪਤਵੰਤੇ
ਮੋਜੂਦ ਸਨ।

Check Also

ਪਿੰਡ ਘੋੜੇਨਾਂਵ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਘੋੜੇਨਾਂਵ ਦੇ ਨੌਜਵਾਨਾਂ ਵੱਲੋਂ …

Leave a Reply