ਭੀਖੀ, 3 ਨਵੰਬਰ (ਪੰਜਾਬ ਪੋਸਟ – ਕਮਲ ਕਾਂਤ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਬਾਕਾ ਮੀਡੀਆ ਇੰਚਾਰਜ਼ ਭਰਤ
ਇੰਦਰ ਸਿੰਘ ਚਹਿਲ ਨੇ ਦੀਵਾਲੀ ਅਤੇ ਬੰਦੀਛੋੜ ਦੇ ਪਵਿੱਤਰ ਦਿਹਾੜੇ ‘ਤੇ ਚਹਿਲਾ ਦੇ ਤੀਰਥ ਸਥਾਨ ਬਾਬਾ ਜੋਗੀਪੀਰ ਚਹਿਲ (ਰੱਲਾ) ਵਿਖੇ ਨਤਮਸਤਕ ਹੋਏ ਅਤੇ ਸ਼ਰਧਾਲੂੂਆਂ ਨੂੰ ਦੀਵਾਲੀ ਤੇ ਬੰਦੀਛੋੜ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।ਉਨਾਂ ਇਸ ਸਮੇਂ ਦੱਸਿਆ ਕਿ ਇੱਥੇ ਸਰੋਵਰ ਅਤੇ ਟੁਆਇਲਿਟ ਬਲਾਕ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਸਕੂਲ ਵਿੱਚ ਉਸਾਰੇ ਜਾਣ ਵਾਲੇ ਕਮਰਿਆਂ ਤੋ ਇਲਾਵਾ ਇੱਕ ਵੱਡਾ ਟਿਊਬਵੈਲ ਸਾਰੀਆਂ ਥਾਵਾਂ ‘ਤੇ ਸ਼ੁਧ ਪਾਣੀ ਦੀ ਸਪਲਾਈ ਲਈ ਲਗਵਾਏ ਜਾਣ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਜਗਦੀਪ ਸਿੰਘ ਵਲੋਂ ਚਹਿਲ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।ਟਰੱਸਟ ਦੇ ਮੈਨੇਜਰ ਕ੍ਰਿਸ਼ਨ ਕੁਮਾਰ ਸਿੰਗਲਾ ਨੇ ਉਹਨਾਂ ਨੂੰ ਗੁਰੂ ਘਰ ਦੀ ਬਖਸਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਕੁਲਦੀਪ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਗੋਰਾ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ ਪੰਮਾ, ਗੁਰਪ੍ਰੀਤ ਸਿੰਘ ਕਾਲਾ ਤੋ ਇਲਾਵਾ ਇਲਾਕੇ ਦੇ ਹੋਰ ਬਹੁਤ ਸਾਰੇ ਪਤਵੰਤੇ
ਮੋਜੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media