ਭੀਖੀ, 3 ਨਵੰਬਰ (ਪੰਜਾਬ ਪੋਸਟ – ਕਮਲ ਕਾਂਤ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਪੇਂਟਰ ਯੂਨੀਅਨ ਅਤੇ ਸਮੂਹ ਨਗਰ ਨਿਵਾਸੀਆ
ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਦਿਹਾੜੇ ‘ਤੇ ਇਕੱਤਰ ਸੰਗਤ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਜਗਦੀਪ ਸਿੰਘ ਨਕੱਈ ਨੇ ਵਿਸ਼ਵਕਰਮਾ ਦਿਵਸ ਤੇ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਡੇ ਮਹਾਪੁਰਸ਼ਾਂ ਦੇ ਫ਼ਲਸ਼ਫੇ ਤੋਂ ਸੱਚੀ ਕਿਰਤ ਕਰਨ ਦੀ ਪ੍ਰੇਰਨਾ ਮਿਲਦੀ ਹੈ ਅਤੇ ਸਾਨੂੰ ਇਮਾਨਦਾਰੀ ਨਾਲ ਸਮਾਜਿਕ ਸਾਰੋਕਾਰਾਂ ਨਾਲ ਵਿਚਰਨਾਂ ਚਾਹੀਦਾ ਹੈ।ਡੇਰਾ ਰੱਬ ਲੋਕ ਦੇ ਮੁਖੀ ਬਾਬਾ ਸੁਖਰਾਜ ਦਾਸ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਮਹਾਨ ਸਿਲਪਕਾਰੀ ਅਤੇ ਕਾਰੀਗਰਾਂ ਦੇ ਦੇਵਤਾ ਵਜੋਂ ਪੂਜਣਾ ਅੱਜ ਵੀ ਉਸ ਸੰਸਕਿਰਤੀ ਦੀ ਸਾਧਨਾ ਹੈ ਜੋ ਪੁਰਾਤਨ ਸਮੇ ਤੋਂ ਉੱਚੀਆਂ ਕਦਰਾਂ-ਕੀਮਤਾ ਦਾ ਪ੍ਰਤੀਕ ਹੈ।
ਇਸ ਸਮਾਗਮ ਵਿੱਚ ਸਰਪੰਚ ਗੁਰਮੇਲ ਕੌਰ, ਪੰਚ ਸੁਖਵਿੰਦਰ ਸਿੰਘ, ਹਾਕਮ ਸਿੰਘ, ਭੋਲਾ ਸਿੰਘ, ਮੋਹਨ ਸਿੰਘ, ਪੰਚ ਹਰਬੰਸ ਸਿੰਘ, ਬੰਤ ਸਿੰਘ ਧਾਲੀਵਾਲ, ਗੁਰਜੀਵਨ ਸਿੰਘ ਧਾਲੀਵਾਲ, ਅਜੈਬ ਸਿੰਘ ਚਹਿਲ, ਕਲੱਬ ਪ੍ਰਧਾਨ ਗੁਰਇਕਬਾਲ ਸਿੰਘ ਬਾਲੀ, ਬਹਾਦਰ ਖਾਂ, ਰਾਮਪਾਲ ਸਿੰਘ ਪਾਲੀ, ਬੁੱਧ ਰਾਮ ਪਂੇਟਰ, ਰਾਮਪਾਲ ਸਿੰਘ, ਜੰਟਾ ਸਿੰਘ ਆਦਿ ਪਿੰਡ ਵਾਸੀ ਅਤੇ ਪੇਂਟਰ ਮੌਜੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media