Wednesday, July 15, 2026

ਜ਼ਿੰਦਗੀ

ਨਾ ਕਿੱਕਰ ਨਾ ਟਾਹਲੀ ਦਿਸਦੀ
ਭਾਗਾਂ ਸੰਗ ਹਰਿਆਲੀ ਦਿਸਦੀ।

ਬੰਦ ਕਮਰੇ ਵਿੱਚ ਅੱਖ ਹੈ ਖੁੱਲ੍ਹਦੀ
ਨਾ ਕੁਦਰਤ ਦੀ ਲਾਲੀ ਦਿਸਦੀ।

ਵਿੱਚ ਮਸ਼ੀਨਾਂ ਵਾਲੇੇ ਇਸ ਜੁਗ ਦੇ
ਹਰ ਪਲ ਸਭ ਨੂੰ ਕਾਹਲੀ ਦਿਸਦੀ।

ਲੋੜ ਵਧਾਈ ਲੋਕਾਂ ਨੇ ਹਰ
ਨਾ ਕੋਈ ਲੋੜ ਹੈ ਟਾਲੀ ਦਿਸਦੀ।

ਬਲਦਾਂ ਵਰਗੀ ਹੋਈ ਜ਼ਿੰਦਗੀ
ਸਭ ਦੇ ਗਲ ਪੰਜ਼ਾਲੀ ਦਿਸਦੀ।

ਉਂਝ ਪਦਾਰਥ ਹੈਗੇ ਕਾਫੀ
ਜ਼ਿੰਦਗੀ ਹੈ ਪਰ ਖਾਲੀ ਦਿਸਦੀ।

ਦੌਲਤ ਜੋੜਣ ਖ਼ਾਤਿਰ ਲੋਕਾਂ
ਜ਼ਿੰਦਗੀ ਸਾਰੀ ਗਾਲੀ ਦਿਸਦੀ।
Hardeep Birdi
ਹਰਦੀਪ ਬਿਰਦੀ
ਮੋ – 90416 00900
 

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply