Thursday, April 30, 2026

ਫੌਜ ਦੇ ਲਿਖ਼ਤੀ ਇਮਤਿਹਾਨ ਲਈ ਮੁਫ਼ਤ ਸਿਖਲਾਈ ਕਪੂਰਥਲਾ `ਚ ਸ਼ੁਰੂ

ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਖਾਸਾ ਛਾਊਣੀ ਵਿਖੇ ਹੋਈ ਫੌਜ ਦੀ ਭਰਤੀ ਰੈਲੀ ਵਿਚੋਂ ਜਿਹੜੇ ਨੌਜਵਾਨਾਂ ਨੇ ਸਰੀਰਿਕ ਅਤੇ ਡਾਕਟਰੀ Armyਪ੍ਰੀਖਿਆ ਪਾਸ ਕਰ ਲਈ ਹੈ ਨੂੰ ਸੀ ਪਾਈਟ ਕਪੂਰਥਲਾ ਵਲੋਂ ਲਿਖ਼ਤੀ ਪ੍ਰੀਖਿਆ ਲਈ ਮੁਫ਼ਤ ਸਿਖਲਾਈ ਸ਼ੁਰੂ ਕੀਤੀ ਗਈ ਹੈ।ਜਿਹੜੇ ਨੌਜਵਾਨ ਇਹ ਸਿਖਲਾਈ ਲੈਣੀ ਚਾਹੁਣ ਉਹ ਆਪਣੇ ਨਾਲ ਰੋਲ ਨੰਬਰ ਸਲਿਪ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਕਾਪੀਆਂ ਲੈ ਕੇ ਸੀ ਪਾਈਟ ਕੈਂਪ ਥੇਹ ਕਾਂਜਲਾ ਨੇੜੇ ਮਾਡਰਨ ਜੇਲ੍ਹ ਕਪੂਰਥਲਾ ਵਿਖੇ ਸੰਪਰਕ ਕਰ ਸਕਦੇ ਹਨ।ਉਕਤ ਜਾਣਕਾਰੀ ਦਿੰਦਿਆਂ ਅਦਾਰੇ ਦੇ ਐਡਜੂਟੈਂਟ ਅਧਿਕਾਰੀ ਨੇ ਦੱਸਿਆ ਕਿ ਇਥੇ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜਿਲ੍ਹਿਆਂ ਦੇ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਤਜਰਬੇਕਾਰ ਮਾਸਟਰਾਂ ਵਲੋਂ ਦਿੱਤੀ ਜਾ ਰਹੀ ਹੈ।ਕੋਚਿੰਗ ਦੌਰਾਨ ਸਿਖਿਆਰਥੀ ਨੂੰ ਮੁਫ਼ਤ ਰਿਹਾਇਸ਼, ਅਤੇ ਖਾਣੇ ਦੀ ਮੁਫ਼ਤ ਸਹੂਲਤ ਵੀ ਦਿੱਤੀ ਜਾਵੇਗੀ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਫੋਨ ਨੰ: 83601-63527 `ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply