Tuesday, November 24, 2026

ਨਗਦੀ ਖੋਹਣ ਵਾਲਾ ਵਿਅਕਤੀ ਪੁਲਿਸ ਵਲੋਂ ਗ੍ਰਿਫਤਾਰ

ਧੂਰੀ, 8 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਬੀਤੇ ਦਿਨੀਂ ਕੱਕੜਵਾਲ ਚੌਕ ਧੂਰੀ ਕੋਲ ਕਾਰੋਬਾਰ ਕਰਦੇ ਇੱਕ ਵਿਅਕਤੀ ਮਨੋਜ ਕੁਮਾਰ ਪੁੱਤਰ ਦਵਿੰਦਰ PUNJ0811201906ਪਾਲ ਦੀ ਦੁਕਾਨ ਤੋਂ 8600/- ਰੁਪਏ ਦੀ ਨਗਦੀ ਖੋਹਣ ਵਾਲੇ ਇੱਕ ਵਿਅਕਤੀ ਨੂੰ ਥਾਣਾ ਸਿਟੀ ਧੂਰੀ ਦੀ ਪੁਲਿਸ ਨੇ ਕੀਤਾ ਹੈ।
            ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਦਰਸ਼ਨ ਸਿੰਘ ਨੇ ਦੱਸਿਆ ਕਿ ਹੌਲਦਾਰ ਗੁਰਭਜਨ ਸਿੰਘ ਵੱਲੋਂ ਦੋਹਲਾ ਫਾਟਕਾਂ ਕੋਲ ਲਗਾਏ ਗਏ ਨਾਕੇ ‘ਤੇ ਜਸਪ੍ਰੀਤ ਦਾਸ ਮਾਓ ਵਾਸੀ ਨੇੜੇ ਦੋਹਲਾ ਦਰਵਾਜਾ ਧੂਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿਸ ਨੇ ਮਨੋਜ ਕੁਮਾਰ ਦੀ ਦੁਕਾਨ ਤੋਂ 8600/- ਰੁਪਏ ਦੀ ਖੋਹ ਕੀਤੀ ਸੀ।ਉਸ ਪਾਸੋਂ ਇਸ ਰਕਮ ਵਿੱਚੋਂ ਬਚੇ ਹੋਏ ਕੁੱਝ ਪੈਸੇ ਬਰਾਮਦ ਕਰਵਾ ਲਏ ਗਏ ਹਨ।ਉਹਨਾਂ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਵੀ ਚੋਰੀਆਂ ਕਰਨ ਦਾ ਆਦੀ ਹੈ।ਐਸ.ਐਚ.ਓ ਦਰਸ਼ਨ ਸਿੰਘ ਮੁਤਾਬਿਕ ਦੋਸ਼ੀ ਜਸਪ੍ਰੀਤ ਦਾਸ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਜੇਲ਼੍ਹ ਭੇਜਿਆ ਜਾ ਚੁੱਕਾ ਹੈ। ਇਸ ਮੌਕੇ ਹੈਡ ਕਾਂਸਟੇਬਲ ਕ੍ਰਿਸ਼ਨ ਗੋਪਾਲ ਅਤੇ ਕੇਵਲ ਸਿੰਘ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply