ਧੂਰੀ, 8 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਬੀਤੇ ਦਿਨੀਂ ਕੱਕੜਵਾਲ ਚੌਕ ਧੂਰੀ ਕੋਲ ਕਾਰੋਬਾਰ ਕਰਦੇ ਇੱਕ ਵਿਅਕਤੀ ਮਨੋਜ ਕੁਮਾਰ ਪੁੱਤਰ ਦਵਿੰਦਰ ਪਾਲ ਦੀ ਦੁਕਾਨ ਤੋਂ 8600/- ਰੁਪਏ ਦੀ ਨਗਦੀ ਖੋਹਣ ਵਾਲੇ ਇੱਕ ਵਿਅਕਤੀ ਨੂੰ ਥਾਣਾ ਸਿਟੀ ਧੂਰੀ ਦੀ ਪੁਲਿਸ ਨੇ ਕੀਤਾ ਹੈ।
ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਦਰਸ਼ਨ ਸਿੰਘ ਨੇ ਦੱਸਿਆ ਕਿ ਹੌਲਦਾਰ ਗੁਰਭਜਨ ਸਿੰਘ ਵੱਲੋਂ ਦੋਹਲਾ ਫਾਟਕਾਂ ਕੋਲ ਲਗਾਏ ਗਏ ਨਾਕੇ ‘ਤੇ ਜਸਪ੍ਰੀਤ ਦਾਸ ਮਾਓ ਵਾਸੀ ਨੇੜੇ ਦੋਹਲਾ ਦਰਵਾਜਾ ਧੂਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿਸ ਨੇ ਮਨੋਜ ਕੁਮਾਰ ਦੀ ਦੁਕਾਨ ਤੋਂ 8600/- ਰੁਪਏ ਦੀ ਖੋਹ ਕੀਤੀ ਸੀ।ਉਸ ਪਾਸੋਂ ਇਸ ਰਕਮ ਵਿੱਚੋਂ ਬਚੇ ਹੋਏ ਕੁੱਝ ਪੈਸੇ ਬਰਾਮਦ ਕਰਵਾ ਲਏ ਗਏ ਹਨ।ਉਹਨਾਂ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਵੀ ਚੋਰੀਆਂ ਕਰਨ ਦਾ ਆਦੀ ਹੈ।ਐਸ.ਐਚ.ਓ ਦਰਸ਼ਨ ਸਿੰਘ ਮੁਤਾਬਿਕ ਦੋਸ਼ੀ ਜਸਪ੍ਰੀਤ ਦਾਸ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਜੇਲ਼੍ਹ ਭੇਜਿਆ ਜਾ ਚੁੱਕਾ ਹੈ। ਇਸ ਮੌਕੇ ਹੈਡ ਕਾਂਸਟੇਬਲ ਕ੍ਰਿਸ਼ਨ ਗੋਪਾਲ ਅਤੇ ਕੇਵਲ ਸਿੰਘ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …