Monday, July 6, 2026

ਟੈਫ੍ਰਿਕ ਪੁਲਿਸ ਨੇ ਅਕਤੂਬਰ ਮਹੀਨੇ 1373 ਚਲਾਨ ਕਰ ਕੇ ਵਸੂਲਿਆ 736900 ਰੁਪਏ ਜੁਰਮਾਨਾ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਮਹੀਨਾਵਾਰ ਜਿਲੇ੍ਹ ਦੀ ਪ੍ਰਗਤੀ ਅਤੇ ਸੜਕ PPNJ2011201909ਸੁਰੱਖਿਆ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਸਹਾਇਕ  ਕਮਿਸ਼ਨਰ ਜਨਰਲ ਮੈਡਮ ਅਨਮਜੋਤ ਕੋਰ, ਐਸ:ਡੀ:ਐਮ ਮਜੀਠਾ ਮੈਡਮ ਅਲਕਾ ਕਾਲੀਆ, ਐਸ:ਡੀ:ਐਮ ਅੰਮ੍ਰਿਤਸਰ ਸ਼ਿਵਰਾਜ ਸਿੰਘ ਬੱਲ, ਐਸ;ਡੀ:ਐਮ  ਅਜਨਾਲਾ ਦੀਪਕ ਭਾਟੀਆ, ਐਸ:ਡੀ:ਅੇੈਮ ਬਾਬਾ ਬਕਾਲਾ ਸ੍ਰੀਮਤੀ ਸੁਮਿਤ ਮੁਧ, ਜਿਲ੍ਹਾ ਮਾਲ ਅਫਸਰ ਮੁਕੇਸ਼ ਸ਼ਰਮਾ, ਸਹਾਇਕ ਟਰਾਂਸਪੋਰਟ ਅਫਸਰ ਅੰਗਰੇਜ ਸਿੰਘ ਹੁੰਦਲ ਏ:ਸੀ:ਪੀ ਟ੍ਰੈਫਿਕ ਗੁਰਮੀਤ ਸਿੱਧੂ, ਡੀ:ਐਸ:ਪੀ ਦਿਹਾਤੀ ਅੰਮ੍ਰਿਤ ਸਰੂਪ, ਵੱਸਣ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
     ਮੀਟਿੰਗ ਨੂੰ ਸੰਬੋਧਨ ਕਰਦਿਆਂ ਢਿਲੋਂ ਨੇ ਮਾਲ ਵਿਭਾਗ ਦੇ ਅਧਿਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੈਡਿੰਗ ਪਈਆਂ ਰਿਕਰਵੀਆਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੈਡਿੰਗ ਪਏ ਇੰਤਕਾਲਾਂ ਦਾ ਨਿਪਟਾਰਾ ਵੀ ਜਲਦੀ ਤੋਂ ਜਲਦੀ ਕੀਤਾ ਜਾਵੇ। ਸ੍ਰ ਢਿਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ਅਤੇ ਜਿਹੜੀਆਂ ਸੇਵਾਵਾਂ ਪੈਡਿੰਗ ਰਹਿ ਗਈਆਂ ਹਨ ਦਾ ਵੀ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾਵੇ।  
     ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹੀਨਾ ਅਕਤੂਬਰ ‘ਚ ਟੈ੍ਰਫਿਕ ਪੁਲਿਸ ਸ਼ਹਿਰੀ ਵੱਲੋਂ 929 ਚਲਾਨ ਕਰਕੇ 630700 ਰੁਪਏ ਵਾਹਨ ਚਾਲਕਾਂ ਪਾਸੋਂ ਜੁਰਮਾਨਾ ਵਸੂਲਿਆ ਹੈ।ਉਨ੍ਹਾਂ ਦੱਸਿਆ ਕਿ ਟੈ੍ਰਫਿਕ ਪੁਲਿਸ ਦਿਹਾਤੀ ਵੱਲੋਂ ਵੀ ਇਸੇ ਮਹੀਨੇ ਦੌਰਾਨ 444 ਚਲਾਨ ਕੀਤੇ ਗਏ ਹਨ ਜਿੰਨਾਂ ਵਿੱਚੋਂ ਮੌਕੇ ਤੇ ਹੀ 348 ਚਲਾਨ ਕੱਟ ਕੇ 129600 ਰੁਪਏ ਜੁਰਮਾਨਾ ਵਸੂਲਿਆ ਗਿਆ ਹੈ।ਢਿਲੋਂ ਨੇ ਦੱਸਿਆ ਕਿ ਸ਼ਹਿਰੀ ਟੈ੍ਰਫਿਕ ਪੁਲਿਸ ਵੱਲੋਂ ਕਾਲੀ ਫਿਲਮ ਦੇ 2, ਬਿਨਾਂ ਹੈਲਮਟ 230, ਬਿਨਾਂ ਸੇਫਟੀ ਬੈਲਟ 11, ਬਿਨਾਂ ਲਾਇਸੈਂਸ 21, ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ 107, ਮੋਟਰ ਵਹੀਕਲ ਐਕਟ ਦੌਰਾਨ 18, ਸ਼ਰਾਬ ਪੀ ਕੇ ਗੱਡੀ ਚਲਾਉਣ 36, ਕਮਰਸ਼ੀਅਲ ਵਰਤੋਂ ਦੇ 2, 18 ਸਾਲ ਤੋਂ ਘੱਟ ਉਮਰ ਦਾ ਇਕ, ਟ੍ਰਿਪਲ ਰਾਈਡਿੰਗ 117, ਲਾਲ ਲਾਈਟ ਜੰਪ 72, ਗਲਤ ਪਾਰਕਿੰਗ 123, ਬਿਨਾਂ ਆਰ:ਸੀ 2, ਬਿਨਾਂ ਨੰਬਰ ਪਲੇਟ 5, ਗਲਤ ਸਾਈਡ ਡਰਾਈਵਿੰਗ 145, ਓਵਰਲੋਡ ਦੇ 2, ਲਾਲ/ਨੀਲੀ ਬੱਤੀ ਦੀ ਦੁਰਵਰਤੋਂ 3, ਓਵਰਲੋਡ ਸਕੂਲ ਵਹੀਕਲ ਦੇ 12, ਡਰਾਈਵਰ ਬਿਨਾਂ ਵਰਦੀ 3, ਬੁਲਟ ਪਟਾਖਾ 5 ਅਤੇ ਮੂੰਹ ਬੰਨ ਕੇ ਵਹੀਕਲ ਚਲਾਉਣ ਦੇ 12 ਚਲਾਨ ਕੀਤੇ ਗਏ ਹਨ।
     ਅੰਗਰੇਜ ਸਿੰਘ ਹੁੰਦਲ ਸਹਾਇਕ ਟਰਾਂਸਪੋਰਟ ਅਫਸਰ ਅੰਮਿ੍ਰਤਸਰ ਨੇ ਦਸਿਆ ਕਿ ਧੁੰਦ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਜਿਲੇ੍ਹ ਵਿੱਚ ਟਰੈਕਟਰ, ਟਰਾਲੀਆਂ, ਸਾਈਕਲ ਰਿਸ਼ਕਾ ਅਤੇ ਰੇੜਾ ਘੋੜਾ ਦੇ ਪਿਛੇ ਰਿਫਲੈਕਟਰ ਲਗਾਏ ਜਾ ਰਹੇ ਹਨ ਤਾਂ ਜੋ ਰਾਤ ਦੇ ਸਮੇਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।  

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply