ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਲੋਂ ਨਰੰਜਨ ਸਿੰਘ ਗਿੱਲ ਦੀ ਨਵ-ਪ੍ਰਕਾਸ਼ਿਤ
ਪੁਸਤਕ ‘ਪੰਜਾਬ’ ਦਾ ਵਿਰਸਾ ਵਿਹਾਰ ਦੇ ਨਾਨਕ ਸਿੰਘ ਨਾਵਲਿਸਟ ਹਾਲ ਵਿੱਚ ਲੋਕ ਅਰਪਣ ਕੀਤਾ ਗਿਆ।ਸ਼ਾਇਰ ਨਰੰਜਨ ਸਿੰਘ ਗਿੱਲ ਦੁਆਰਾ ਰਚਿਤ ਪੁਸਤਕ ਨੂੰ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸ਼ੋ੍ਰਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ ਅਤੇ ਸ਼ਾਇਰ ਮਹਾਂਬੀਰ ਸਿੰਘ ਗਿੱਲ ਸਮੇਤ ਪ੍ਰਧਾਨਗੀ ਮੰਡਲ ਵਲੋਂ ਇਹ ਪੁਸਤਕ ਰਲੀਜ਼ ਕੀਤੀ ਗਈ।
ਸ਼ਾਇਰ ਅਜਾਇਬ ਸਿੰਘ ਹੁੰਦਲ ਨੇ ਕਿਹਾ ਕਿ ਪਲੇਠਾ ਸਾਹਿਤ ਵੀ ਨਿਘਰ, ਨਿਰੋਆ ਤੇ ਵਧੀਆ ਸਾਹਿਤ ਹੋ ਸਕਦਾ ਹੈ।ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਸ਼ਾਇਰ ਗਿੱਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹਨਾਂ ਨੇ ਆਪਣੇ ਮਨ ਦੀ ਮਾਨਸਿਕਤਾ ਦੇ ਸ਼ਬਦਾਂ ਨੂੰ ਅਖਰਾਂ ਵਿੱਚ ਢਾਲਿਆ ਹੈ, ਜੋ ਕਿ ਵਧੀਆਂ ਯਤਨ ਹੈ।ਧਰਵਿੰਦਰ ਸਿੰਘ ਔਲਖ, ਮਹਾਂਬੀਰ ਗਿੱਲ, ਗੁਰ ਰੰਧਾਵਾ, ਡਾ. ਹੀਰਾ ਸਿੰਘ ਨੇ ਕਿਹਾ ਕਿ ਸ਼ਬਦ ਰਚਨਾ ਉਤਮ ਹੈ, ਵਿਸ਼ਾ ਤੇ ਭਾਸ਼ਾ ਵਧੀਆ ਹੈ।ਮੰਚ ਸੰਚਾਲਨ ਦੀ ਭੂਮਿਕਾ ਭੁਪਿੰਦਰ ਸਿੰਘ ਸੰਧੂ ਨੇ ਨਿਭਾਈ।ਆਏ ਹੋਏ ਲੇਖਕਾਂ, ਅਦੀਬਾਂ ਅਤੇ ਕਲਾਕਾਰਾਂ ਦਾ ਧੰਨਵਾਦ ਸ਼ਾਇਰ ਇੰਦਰੇਸ਼ਮੀਤ ਵਲੋਂ ਕੀਤਾ ਗਿਆ।
ਇਸ ਮੌਕੇ ਰਾਜਵਿੰਦਰ ਕੌਰ, ਬਿਕਰਮਜੀਤ ਸਿੰਘ ਰਾਂਝਾ, ਸੁਖਵੰਤ ਚੇਤਨਪੁਰੀ, ਬਲਜੀਤ ਮੂਧਲ, ਸਤਨਾਮ ਸਿੰਘ ਬਿਜਲੀਵਾਲ, ਰਵੀ ਰਾਹੀ, ਇਕਬਾਲ ਸਿੰਘ ਚੇਤਨਪੁਰਾ ਆਦਿ ਹਾਜ਼ਰ ਸਨ। ਸ਼ਾਇਰ ਗਿੱਲ ਨੇ ਅੰਤ ਵਿੱਚ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਤੇ ਲਿਖਣ ਕਲਾਂ ਬਾਰੇ ਵਿਚਾਰ ਸਾਂਝੇ ਕੀਤੇ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media