Thursday, November 21, 2024

ਨਰੰਜਨ ਸਿੰਘ ਗਿੱਲ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਪੰਜਾਬ’ ਵਿਰਸਾ ਵਿਹਾਰ ਵਿਖੇ ਲੋਕ ਅਰਪਿਤ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਲੋਂ ਨਰੰਜਨ ਸਿੰਘ ਗਿੱਲ ਦੀ ਨਵ-ਪ੍ਰਕਾਸ਼ਿਤ PPNJ2011201915ਪੁਸਤਕ ‘ਪੰਜਾਬ’ ਦਾ ਵਿਰਸਾ ਵਿਹਾਰ ਦੇ ਨਾਨਕ ਸਿੰਘ ਨਾਵਲਿਸਟ ਹਾਲ ਵਿੱਚ ਲੋਕ ਅਰਪਣ ਕੀਤਾ ਗਿਆ।ਸ਼ਾਇਰ ਨਰੰਜਨ ਸਿੰਘ ਗਿੱਲ ਦੁਆਰਾ ਰਚਿਤ ਪੁਸਤਕ ਨੂੰ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸ਼ੋ੍ਰਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ ਅਤੇ ਸ਼ਾਇਰ ਮਹਾਂਬੀਰ ਸਿੰਘ ਗਿੱਲ ਸਮੇਤ ਪ੍ਰਧਾਨਗੀ ਮੰਡਲ ਵਲੋਂ ਇਹ ਪੁਸਤਕ ਰਲੀਜ਼ ਕੀਤੀ ਗਈ।
    ਸ਼ਾਇਰ ਅਜਾਇਬ ਸਿੰਘ ਹੁੰਦਲ ਨੇ ਕਿਹਾ ਕਿ ਪਲੇਠਾ ਸਾਹਿਤ ਵੀ ਨਿਘਰ, ਨਿਰੋਆ ਤੇ ਵਧੀਆ ਸਾਹਿਤ ਹੋ ਸਕਦਾ ਹੈ।ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਸ਼ਾਇਰ ਗਿੱਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹਨਾਂ ਨੇ ਆਪਣੇ ਮਨ ਦੀ ਮਾਨਸਿਕਤਾ ਦੇ ਸ਼ਬਦਾਂ ਨੂੰ ਅਖਰਾਂ ਵਿੱਚ ਢਾਲਿਆ ਹੈ, ਜੋ ਕਿ ਵਧੀਆਂ ਯਤਨ ਹੈ।ਧਰਵਿੰਦਰ ਸਿੰਘ ਔਲਖ, ਮਹਾਂਬੀਰ ਗਿੱਲ, ਗੁਰ ਰੰਧਾਵਾ, ਡਾ. ਹੀਰਾ ਸਿੰਘ ਨੇ ਕਿਹਾ ਕਿ ਸ਼ਬਦ ਰਚਨਾ ਉਤਮ ਹੈ, ਵਿਸ਼ਾ ਤੇ ਭਾਸ਼ਾ ਵਧੀਆ ਹੈ।ਮੰਚ ਸੰਚਾਲਨ ਦੀ ਭੂਮਿਕਾ ਭੁਪਿੰਦਰ ਸਿੰਘ ਸੰਧੂ ਨੇ ਨਿਭਾਈ।ਆਏ ਹੋਏ ਲੇਖਕਾਂ, ਅਦੀਬਾਂ ਅਤੇ ਕਲਾਕਾਰਾਂ ਦਾ ਧੰਨਵਾਦ ਸ਼ਾਇਰ ਇੰਦਰੇਸ਼ਮੀਤ ਵਲੋਂ ਕੀਤਾ ਗਿਆ।
    ਇਸ ਮੌਕੇ ਰਾਜਵਿੰਦਰ ਕੌਰ, ਬਿਕਰਮਜੀਤ ਸਿੰਘ ਰਾਂਝਾ, ਸੁਖਵੰਤ ਚੇਤਨਪੁਰੀ, ਬਲਜੀਤ ਮੂਧਲ, ਸਤਨਾਮ ਸਿੰਘ ਬਿਜਲੀਵਾਲ, ਰਵੀ ਰਾਹੀ, ਇਕਬਾਲ ਸਿੰਘ ਚੇਤਨਪੁਰਾ ਆਦਿ ਹਾਜ਼ਰ ਸਨ। ਸ਼ਾਇਰ ਗਿੱਲ ਨੇ ਅੰਤ ਵਿੱਚ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਤੇ ਲਿਖਣ ਕਲਾਂ ਬਾਰੇ ਵਿਚਾਰ ਸਾਂਝੇ ਕੀਤੇ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply