Tuesday, November 24, 2026

ਜਿਲ੍ਹਾ ਮਾਨਸਾ ਮੈਡੀਕਲ ਲੈਬੋਰਟਰੀ ਐਸੋਸੀਏਸ਼ਨ ਵਲੋਂ ਏ.ਡੀ.ਸੀ ਤੇ ਸਿਵਿਲ ਸਰਜਨ ਨੂੰ ਦਿੱਤੇ ਮੈਮੋਰੰਡਮ

ਭੀਖੀ, 28 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਟੇਟ ਪ੍ਰਧਾਨ ਜਗਦੀਪ ਭਾਰਦਵਾਜ ਅਤੇ ਸਟੇਟ ਜਨਰਲ ਸੈਕਟਰੀ ਰਾਜਨ ਬੈਕਟਰ ਦੇ ਨਿਰਦੇਸ਼ PPNJ2811201906ਅਨੁਸਾਰ ਏ.ਡੀ.ਸੀ ਰਾਜਦੀਪ ਬਰਾੜ ਅਤੇ ਸਿਵਿਲ ਸਰਜਨ ਦੀ ਥਾਂ ‘ਤੇ ਜਿਲ੍ਹਾ ਟੀਕਾਕਰਣ ਅਫਸਰ ਡਾਕਟਰ ਸੰਜੀਵ ਓਬਰਾਏ ਨੂੰ ਮੈਮੋਰੈਂਡਮ ਦਿੱਤੇ ਗਏ।ਲੈਬਾਰਟਰੀ ਟੈਕਨੀਸ਼ਨਾਂ ਵਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ‘ਚ ਲੈਬੋਰੇਟਰੀ ਕਿੱਤੇ ਨਾਲ ਸਬੰਧਿਤ ਕੌਂਸਲ ਬਣਾਈ ਜਾਵੇ ਜਿੱਥੇ ਸਾਰਿਆਂ ਨੂੰ ਰਜਿਸਟਰਡ ਕੀਤਾ ਜਾਵੇ ਅਤੇ ਖੁੱਲ੍ਹ ਕੇ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇ ਤਾਂ ਜੋ ਪਿੰਡਾਂ ਵਿੱਚ ਇਹ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਸਕਣ।ਜਿਲ੍ਹਾ ਮਾਨਸਾ ਤੋਂ ਚੇਅਰਮੈਨ ਕਸ਼ਮੀਰੀ ਲਾਲ ਗੋਇਲ ਜਿਲ੍ਹਾ ਪ੍ਰਧਾਨ ਰੌਤਾਸ਼ ਸਿੰਗਲਾ ਜਿਲ੍ਹਾ ਸੈਕਟਰੀ ਪ੍ਰਮੋਦ ਕੁਮਾਰ ਜਿਲ੍ਹਾ ਕੈਸ਼ੀਅਰ ਨਰਿੰਦਰ ਕੁਮਾਰ, ਰਮੇਸ਼ ਕੁਮਾਰ, ਮਨਮੋਹਨ ਸਿੰਘ ਸੱਤਪਾਲ ਸ਼ਰਮਾ, ਦੀਪਕ ਕੁਮਾਰ, ਭਰਪੂਰ ਸਿੰਘ, ਸੁਨੀਲ ਕੁਮਾਰ, ਯਾਦਵਿੰਦਰ ਸਿੰਘ, ਹਰਜੀਤ ਸਿੰਘ, ਵਰਿੰਦਰ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਸੰਦੀਪ ਕੁਮਾਰ, ਮਨਜੀਤ ਸਿੰਘ, ਮੋਹਿਤ ਕੁਮਾਰ ਪਿਆਰੇ ਲਾਲ ਆਦਿ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply