Sunday, March 8, 2026

ਮੇਅਰ ਵਲੋਂ ਵਾਰਡ ਨੰ. 53 ‘ਚ ਗਲੀ ਬਣਾਉਣ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਾਰਡ ਨੰ. 53 ਵਿਚ ਪੈਂਦੇ ਇਲਾਕਾ ਰਾਣੀ ਕਾ ਬਾਗ ਦੀ ਗਲੀ ਨੰ. PPNJ01122019081 ਵਿੱਚ ਗਲੀ ਮੁੜ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ।ਉਹਨਾਂ ਦੇ ਨਾਲ ਨੀਤੂ ਟਾਂਗਰੀ ਕੌਂਸਲਰ, ਸੰਜੀਵ ਟਾਂਗਰੀ, ਪੀ.ਐਲ ਹਾਂਡਾ ਅਤੇ ਇਲਾਕਾ ਨਿਵਾਸੀ ਵਡੀ ਗਿਣਤੀ ਵਿਚ ਸ਼ਾਮਿਲ ਸਨ।
       ਮੇਅਰ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਵਾਰਡ ਨੰ. 53 ਦੀ ਕੌਂਸਲਰ ਵਲੋਂ ਆਪਣੇ ਇਲਾਕੇ ਦੇ ਵਿਕਾਸ ਦੇ ਕੰਮਾਂ ਵਿਚ ਰੂਚੀ ਦਿਖਾਉਂਦੇ ਹੋਏ ਤਕਰੀਬਨ ਹਰ ਇਲਾਕੇ ਵਿਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ।ਪਿਛਲੇ ਦਿਨੀ ਇਲਾਕੇ ਵਿਚ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਐਲ.ਈ.ਡੀ ਲਾਈਟਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਤੀ ਆਧੁਨਿਕ ਮਸ਼ੀਨਰੀ ਦੀ ਖਰੀਦ ਵੀ ਕੀਤੀ ਜਾ ਰਹੀ ਹੈ।ਜਿਸ ਨਾਲ ਸ਼ਹਿਰ ਦੇ ਹਰ ਇਕ ਵਿਧਾਨ ਸਭਾ ਹਲਕੇ ਵਿਚ ਇਕੋ ਜਿਹੇ ਵਿਕਾਸ ਦੇ ਕੰਮ ਹੋ ਸਕਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply