ਜਗਰਾਉਂ, 1 ਦਸੰਬਰ (ਪੰਜਾਬ ਪੋਸਟ – ਕੁਲਦੀਪ ਸਿੰਘ ਲੋਹਟ) – ਮਿਹਨਤ ਤੇ ਜੁਗਤ ਨਾਲ ਬੰਦਾ ਕੀ ਨਹੀਂ ਕਰ ਸਕਦਾ, ਜੀ ਹਾਂ ਇਹ ਬਿਲਕੁੱਲ ਸੱਚ ਹੈ।ਇਸ ਤਲਖ ਹਕੀਕਤ ਨੂੰ ਇਕ ਨੌਜਵਾਨ ਨੇ ਆਪਣੀ ਜ਼ਿੰਦਗੀ `ਚ ਲਾਗੂ ਕਰਕੇ ਸੱਚ ਸਾਬਿਤ ਕਰ ਦਿੱਤਾ ਹੈ।ਖ਼ਬਰ ਜਗਰਾਉਂ ਨੇੜਲੇ ਪਿੰਡ ਅਖਾੜਾ ਦੀ ਹੈ, ਜਿਥੋਂ ਦੇ ਨੌਜਵਾਨ ਜੁਗਰਾਜ ਸਿੰਘ ਰਾਜੂ ਨੇ ਆਪਣੇ ਘਰ ਦੀ ਛੱਤ ਦੇ ਇੱਕ ਹਿੱਸੇ ਨੂੰ ਆਰਗੈਨਿਕ ਸਬਜ਼ੀਆਂ ਦੀ ਕਾਸ਼ਤ ਲਈ ਵਰਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਰਾਜੂ ਪਲੰਬਰ ਦਾ ਕੰਮ ਕਰਦਾ ਹੈ ਤੇ ਘਰ ਦੀ ਛੱਤ ਦੇ ਇੱਕ ਕਮਰੇ ਨੂੰ ਯੋਜਨਾਬੱਧ ਤਰੀਕੇ ਨਾਲ ਹੀ ਅਜਿਹੇ ਢੰਗ ਨਾਲ ਤਿਆਰ ਕੀਤਾ ਹੋਇਆ ਹੈ ਕਿ ਉਸ `ਤੇ ਕੁਦਰਤੀ ਸੂਰਜ ਦੀ ਰੋਸ਼ਨੀ, ਹਵਾ ਤੇ ਪਾਣੀ ਦਾ ਉਚੇਚਾ ਪ੍ਰਬੰਧ ਹੈ।ਛੱਤ `ਤੇ ਭਾਵੇਂ ਲੈਟਰ ਪਾਇਆ ਹੋਇਆ ਹੈ, ਪ੍ਰੰਤੂ ਉਸ ਨੇ ਪਲਾਸਟਿਕ ਦੀ ਤਰਪਾਲ ਵਿਛਾਈ ਹੋਈ ਹੈ।ਉਸ ਦਾ ਆਖਣਾ ਹੈ ਕਿ ਪਲਾਸਟਿਕ ਦੀ ਤਰਪਾਲ ਨਾਲ ਛੱਤ ਦੇ ਲੈਂਟਰ `ਤੇ ਸਲਾਬ ਨਹੀਂ ਆਉਂਦੀ।ਪਲਾਸਟਿਕ ਦੀ ਤਰਪਾਲ ਉਪਰ ਮਿੱਟੀ ਦੀ ਕਿਆਰੀ ਬਣਾਈ ਹੋਈ ਹੈ।ਇਸ ਕਿਆਰੀ ਵਿੱਚ ਉਸ ਨੇ ਬੈਂਗਣ, ਪਾਲਕ, ਮੇਥੇ, ਮੂਲੀਆਂ ਤੇ ਹੋਰ ਸ਼ਬਜ਼ੀਆਂ ਦੀ ਕਾਸ਼ਤ ਕੀਤੀ ਹੋਈ ਹੈ।
ਜੁਗਰਾਜ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਸ ਤਕਨੀਕ ਨਾਲ ਗਰਮੀਆਂ ਦੀਆਂ ਸ਼ਬਜ਼ੀਆਂ ਜਿਵੇਂ ਕਿ ਘੀਆ,ਖੀਰਾ ਤੇ ਭਿੰਡੀ ਵੀ ਪੈਦਾ ਕਰ ਲੈਂਦਾ ਹੈ।ਇਸ ਨਾਲ ਜਿਥੇ ਆਰਗੈਨਿਕ ਸਬਜ਼ੀ ਖਾਣ ਨੂੰ ਮਿਲ ਜਾਂਦੀ ਹੈ, ਉਥੇ ਹੀ ਰਸੋਈ ਦਾ ਬਜ਼ਟ ਵੀ ਘੱਟ ਰਹਿੰਦਾ ਹੈ।ਕੁੱਲ ਮਿਲਾ ਕੇ ਇਹ ਤਕਨੀਕ ਕਾਫ਼ੀ ਸੁਖਾਵੀਂ ਤੇ ਆਮ ਆਦਮੀ ਦੀ ਪਹੁੰਚ ਵਿੱਚ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …