ਸੰਦੌੜ, 4 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਇਥੋਂ ਨੇੜਲੇ ਪਿੰਡ ਮਿੱਠੇਵਾਲ ਦੇ ਆਂਗਨਵਾੜੀ ਸੈਂਟਰ ਵਲੋਂ ਗਰਭਵਤੀ ਔਰਤਾਂ ਅਤੇ ਮਾਵਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਆਂਗਨਵਾੜੀ ਵਰਕਰ ਕਮਲਜੀਤ ਕੌਰ ਨੇ ਇਸ ਸਮੇਂ ਦੱਸਿਆ ਕਿ ਪੀ.ਐਮ.ਐਮ.ਵੀ ਵਾਈ (ਪ੍ਰਧਾਨ ਮੰਤਰੀ ਮਾਤਰਤਵ ਵੰਧਨਾ ਯੋਜਨਾ) ਤਹਿਤ ਪਹਿਲੇ ਬੱਚੇ ਦੇ ਜਨਮ ਮੌਕੇ ਮਾਵਾਂ ਨੂੰ ਪੰਜ ਹਜ਼ਾਰ ਰੁਪਏ ਸਹਾਇਤਾ ਰਾਸ਼ੀ ਮਿਲਦੀ ਹੈ।ਉਹਨਾਂ ਨੇ ਆਂਗਨਵਾੜੀ ਕੇਂਦਰ ਵੱਲੋਂ ਦਿੱਤੀ ਜਾਂਦੀ ਖੁਰਾਕ ਅਤੇ ਏ.ਐਨ.ਐਮ ਬਲਵੀਰ ਕੌਰ ਨੇ ਬਿਮਾਰੀਆਂ ਤੋਂ ਬਚਾਅ ਦੇ ਲਈ ਟੀਕਾਕਰਨ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ।ਮਪਹਵ (ਮ) ਰਾਜੇਸ਼ ਰਿਖੀ ਨੇ ਸਰੀਰਕ ਸਫਾਈ ਅਤੇ ਪੌਸ਼ਟਿਕ ਖੁਰਾਕ ਤੇ ਬੱਚੇ ਦੇ ਵਾਧੇ ਵਿਕਾਸ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਆਂਗਨਵਾੜੀ ਵਰਕਰ ਜਸਵੀਰ ਕੌਰ,ਆਸ਼ਾ ਵਰਕਰ ਗੁਰਦੀਪ ਕੌਰ,ਹੈਲਪਰ ਜਸਵੀਰ ਕੌਰ ਅਤੇ ਭਿੰਦਰ ਕੌਰ ਤੇ ਸੰਜੂ ਦੇਵੀ ਸਮੇਤ ਵੱਡੀ ਵਿੱਚ ਔਰਤਾਂ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media