ਕਪੂਰਥਲਾ, 6 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਸਤਿੰਦਰ ਸਿੰਘ
ਵਲੋਂ ਸੰਦੀਪ ਸਿੰਘ ਮੰਡ ਡੀ.ਐਸ.ਪੀ ਜੁਰਮ ਵਿੱਰੁਧ ਔਰਤਾਂ ਅਤੇ ਬੱਚਿਆਂ ਕਪੂਰਥਲਾ ਨੇ ਰਾਤ ਸਮਂੇ ਅੋਰਤਾਂ ਅਤੇ ਲੜਕੀਆਂ ਨੂੰ ਘਰ ਜਾਣ ਲਈ ਕੋਈ ਢੁਕਵਾਂ ਸਾਧਨ ਨਾ ਮਿਲਣ ਦੀ ਸੂਰਤ ‘ਚ ਉਹਨਾ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫਤ ਪੁਲਿਸ ਸਹਾਇਤਾ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ।ਇਹ ਸਹੂਲਤ ਫੋਨ ਨੰਬਰ 100, 112 ਅਤੇ 181 ‘ਤੇ ਮੌਜੂਦ ਹੋਵੇਗੀ।ਇਹਨਾਂ ਨੰਬਰਾਂ ‘ਤੇ ਲੋੜਵੰਦ ਅੋਰਤਾਂ ਅਤੇ ਲੜਕੀਆਂ ਪੁਲਿਸ ਸਹਾਇਤਾ ਲੈਣ ਲਈ ਸਿੱਧਾ ਫੋਨ ਕਰਨਗੀਆਂ ਤਾਂ ਥਾਣੇ ਵਿਚੋਂ ਪੁਲਿਸ ਪਾਰਟੀ ਸਮੇਤ ਇੱਕ ਮਹਿਲਾ ਪੁਲਿਸ ਕਰਮਚਾਰੀ ਉਸ ਔਰਤ/ਲੜਕੀ ਨੂੰ ਸੁਰੱਖਿਅਤ ਉਸ ਦੇ ਘਰ ਪਹੁੰਚਾਏਗੀ।ਇਸ ਡਿਊਟੀ ਨੂੰ ਨਿਰਵਿਘਨ ਚਲਾਉਣ ਲਈ ਪੁਲਿਸ ਕੰਟਰੋਲ ਰੂਮ ‘ਤੇ ਤਾਇਨਾਤ ਸਮੂਹ ਕਰਮਚਾਰੀਆ ਦੀ ਮੀਟਿੰਗ ਕੀਤੀ ਗਈ ਅਤੇ ਉਹਨਾ ਨੂੰ ਹਦਾਇਤਾਂ ਜਾਰੀ ਕੀਤੀਆ ਗਈਆਂ ਕਿ ਉਹ ਇਸ ਸਬੰਧੀ ‘ਫ੍ਰੀ ਪੁਲਿਸ ਡਰੋਪ ਫੈਸਲਿਟੀ’ ਰਾਤ ਦੇ 9.00 ਵਜੇ ਤੋ ਸੁਭਾ 6.00 ਵਜੇ ਤੱਕ ਇਹ ਮੁਹਿੰਮ ਨੂੰ ਪੂਰਨ ਤੌਰ ‘ਤੇ ਚਲਾਉਣਗੇ।ਇਸ ਤੋਂ ਇਲਾਵਾ ਕਾਲ ਕਰਤਾ ਨੂੰ ਉਸ ਦੇ ਸਹੀ ਸਲਾਮਤ ਘਰ ਪਹੁੰਚਣ ‘ਤੇ ਅਪਡੇਟ ਵੀ ਲਿਆ ਜਾਵੇਗਾ।
112 ਇੰਡੀਆ ਐਪ ਗੂਗਲ ਪਲੇ ਸਟੋਰ ‘ਤੇ ਉਪਲਬਧ ਹੈ।ਔਰਤਾਂ ਦੀ ਸੁਰੱਖਿਆ ਲਈ ਇਹ “ਹਿੰਮਤ” ਅਤੇ “ਸ਼ਕਤੀ” ਐਪ ਦੀ ਤਰ੍ਹਾਂ ਹੈ।ਜੇਕਰ ਕੋਈ ਇਸ ਐਪ ਰਾਂਹੀ 112 ਪਰ ਮੈਸੇਜ ਭੇਜਦਾ ਹੈ ਤਾਂ 112 ਕੰਟਰੋਲ ਰੂਮ ਪਰ ਉਸ ਵਿਅਕਤੀ ਦੀ ਲੋਕੇਸ਼ਨ ਪ੍ਰਾਪਤ ਕੀਤੀ ਜਾਂਦੀ ਹੈ ਅਤੇ 112 ਸਰਵਰ ਰਾਂਹੀ ਹਰ 30 ਸੈਕਿੰਟ ਬਾਅਦ ਉਕਤ ਵਿਅਕਤੀ ਦੀ ਲੋਕੇਸ਼ਨ ਅਪਡੇਟ ਕੀਤੀ ਜਾਂਦੀ ਹੈ।ਇਹ ਐਪ ਔਰਤਾਂ ਦੀ ਸੁਰੱਖਿਆ (ਹੈਦਰਾਬਾਦ ਕਾਂਡ) ਦੇ ਨਜ਼ਰੀਏ ਤੋਂ ਮਹੱਤਵਪੂਰਨ ਹੈ।ਇਸ ਐਪ ਰਾਹੀਂ ਕੱਲ ਕੰਟਰੋਲ ਰੂਮ 112 ‘ਤੇ 96 ਕਾਲਾਂ ਆਈਆਂ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media