ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਸਰਕਾਰੀ ਸਕੂਲ ਚੀਚਾ ਦੇ ਵਿਦਿਆਰਥੀਆਂ ਨੂੰ ਨਾਟਕ ਜਲਿਆਂਵਾਲਾ ਬਾਗ ਦਾ ਸ਼ੋਅ ਦਿਖਾਇਆ ਗਿਆ।ਇਹ ਨਾਟਕ ਜਲਿਆਂਵਾਲਾ ਬਾਗ ਕਾਂਡ ਦੇ 100 ਸਾਲ ਬੀਤ ਜਾਣ ‘ਤੇ ਨਾਟਸ਼ਾਲਾ ਮੁੱਖੀ ਤੇ ਸ਼ਰੋਮਣੀ ਨਾਟਕਕਾਰ ਜਤਿੰਦਰ ਬਰਾੜ ਨੇ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਕਿਤਾਬਾਂ ਵਿੱਚ ਪੜਾਇਆ ਪੀੜੀਆਂ ਦਾ ਇਤਿਹਾਸ ਸਟੇਜ਼ ‘ਤੇ ਲਾਈਵ ਦਿਖਾਇਆ ਜਾ ਸਕੇ।
ਨਾਟਕਕਾਰ ਜਤਿੰਦਰ ਬਰਾੜ ਨੇ ਦੱਸਿਆ ਕਿ ਨਾਟਕ ਵਿੱਚ ਦਿੱਤੇ ਸੰਗੀਤ ਦੇ ਬੋਲ ਨਾਨਕ ਸਿੰਘ ਨਾਵਲਿਸਟ ਦੇ ਹਨ, ਜੋ ਇਸ ਕਤਲੇਆਮ ਮੌਕੇ ਬਾਗ ਵਿੱਚ ਮੌਜੂਦ ਸਨ।ਉਨਾਂ ਨੇ ਆਪਣੀਆਂ ਅੱਖਾਂ ਨਾਲ ਵੇਖੇ ਇਸ ਦਰਦਨਾਕ ਦ੍ਰਿਸ਼ ਨੂੰ ਕਲਮ ਦੇ ਜ਼ਰੀਏ ਸ਼ਬਦਾਂ ਵਿੱਚ ਬਿਆਨ ਕੀਤਾ ਸੀ।
ਨਾਟਕ ਦੇ ਅੰਤ ਵਿੱਚ ਬੱਚਿਆਂ ਨਾਲ ਆਏ ਸਕੂਲ ਇੰਚਾਰਜ਼ ਦੀਪਕ ਕੁਮਾਰ ਅਤੇ ਸਕੂਲ ਸਟਾਫ ਨੂੰ ਨਾਟਸ਼ਾਲਾ ਸੰਸਥਾ ਵਲੋਂ ਜਤਿੰਦਰ ਬਰਾੜ ਨੇ ਨਾਟਕ ਦਾ ਪੋਸਟਰ ਭੇਟ ਕਰ ਕੇ ਸਨਮਾਨਿਤ ਕੀਤਾ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …