ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ’ਚ ਕਾਰਜਸ਼ੀਲ ਖ਼ਾਲਸਾ ਕਾਲਜ
ਸੀਨੀਅਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਫ਼ਸਟ ਪੰਜਾਬ ਬਟਾਲੀਅਨ’ ਵੱਲੋਂ ਚਲਾਏ ਜਾ ਰਹੇ ਐਨ.ਸੀ.ਸੀ ਗਰੁੱਪ ਦੇ ਕੈਡਿਟਾਂ ਵਲੋਂ ਨਸ਼ਿਆਂ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ।
ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਦੀ ਅਗਵਾਈ ਹੇਠ ਰੈਲੀ ’ਚ ਕੈਡਿਟਾਂ ਵਲੋਂ ਆਪਣੇ ਹੱਥਾਂ ’ਚ ‘ਨਸ਼ਾ ਛੱਡੋ ਕੋਹੜ ਵੱਡੋ’, ‘ਭੁੱਕੀ, ਜ਼ਰਦਾ, ਅਫ਼ੀਮ, ਸਮੈਕ, ਇਹ ਸਭ ਖਾਂਦੇ ਮਹਾਂ ਨਾਲਾਇਕ, ‘ਗੋਲੀਆਂ ਟੀਕੇ ਭੰਗ ਸ਼ਰਾਬ, ਇਹ ਸਭ ਕਰਦੇ ਜੀਵਨ ਬਰਬਾਦ ਆਦਿ ਸਲੋਗਨ ਫੜ੍ਹੇ ਹੋਏ ਸਨ।
ਕੈਡਿਟਾਂ ਨੂੰ ਸਾਂਝੇ ਤੌਰ ’ਤੇ ਸੰਬੋਧਨ ਕਰਦਿਆਂ ਪ੍ਰਿੰ: ਡਾ. ਗੋਗੋਆਣੀ ਅਤੇ ਪ੍ਰਿੰ. ਨਾਗਪਾਲ ਨੇ ਕਿਹਾ ਕਿ ਘਰ ’ਚ ਇਕ ਮਨੁੱਖ ਦੇ ਨਸ਼ੇ ਕਰਨ ਨਾਲ ਹੀ ਸਾਰਾ ਘਰ ਬਰਬਾਦ ਹੋ ਜਾਂਦਾ ਹੈ। ਉਨ੍ਹਾਂ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਦੇ ਨੁਕਸਾਨ ਬਾਰੇ ਦੱਸਿਆ ਅਤੇ ਕੈਡਿਟਾਂ ਨੂੰ ਪ੍ਰੇਰਿਤ ਕੀਤਾ ਕਿ ਜਿਥੋਂ ਤੱਕ ਹੋ ਸਕੇ ਆਪਣੇ ਆਂਢ-ਗੁਆਂਢ ਰਿਸ਼ਤੇਦਾਰੀ ’ਚ ਨਸ਼ਿਆਂ ਦੇ ਕੋਹੜ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਇਸ ਮੌਕੇ ਕੇਅਰ ਟੇਕਰ ਮਰਕਸ ਪਾਲ ਅਤੇ ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੀ ਐਨ.ਸੀ.ਸੀ ਕੇਅਰ ਟੇਕਰ ਪੂਨਮ ਸ਼ਰਮਾ ਨੇ ਦੱਸਿਆ ਕਿ ਕਰਨਲ ਰਵੀਦੀਪ ਸਿੰਘ, ਲੈਫ਼ਟੀਨੈਂਟ ਕਰਨਲ ਪਰਮਜੀਤ ਸਿੰਘ, ਸੂਬੇਦਾਰ ਮੇਜਰ ਗੁਰਦੀਪ ਸਿੰਘ ਅਤੇ ਹੌਲਦਾਰ ਭੁਪਿੰਦਰ ਸਿੰਘ ਵੀ ਸਮੇਂ-ਸਮੇਂ ਆਣ ਕੇ ਐਨ.ਸੀ.ਸੀ ਕੈਡਿਟਾਂ ਨੂੰ ਸਮਾਜ ’ਚ ਫ਼ੈਲੀਆਂ ਬੁਰਾਈਆਂ ਪ੍ਰਤੀ ਸੁਚੇਤ ਕਰਦੇ ਰਹਿੰਦੇ ਹਨ।ਇਸ ਮੌਕੇ ਸ਼ਰਨਜੀਤ ਸਿੰਘ ਭੰਗੂ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media