Saturday, March 7, 2026

ਦੇਸ਼ ‘ਚ ਪਿਆਜ਼ ਦੀ ਕੀਮਤ ਕੁੱਝ ਥਾਈਂ 150 ਰੁਪਏ ਤੋਂ ਵੀ ਟੱਪੀ

ਸੰਦੌੜ, 7 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਲਗਾਤਾਰ ਵਧ ਰਹੀਆਂ ਪਿਆਜ਼ ਦੀਆਂ ਕੀਮਤਾਂ ‘ਤੇ ਸਰਕਾਰ ਦੇ ਸਾਰੇ ਯਤਨਾਂ ਦੇ ਬਾਵਜੂਦ ਕੋਈ Onionਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ।ਦੇਸ਼ ਦੇ ਕਈ ਸ਼ਹਿਰਾਂ ‘ਚ ਪਿਆਜ਼ ਦੀ ਕੀਮਤ 150 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਟੱਪ ਗਈ ਹੈ।ਜਿਸ ਕਾਰਨ ਗ਼ਰੀਬ ਤੇ ਦਰਮਿਆਨੇ ਵਰਗ ਲਈ ਸਬਜ਼ੀ ਖਾਣਾ ਵੀ ਔਖਾ ਹੋ ਗਿਆ ਹੈ।
             ਥੋਕ ਕਾਰੋਬਾਰੀਆਂ ਮੁਤਾਬਿਕ ਜਿਹੜੇ ਵਪਾਰੀ ਪਹਿਲਾਂ ਪੰਜ ਬੋਰੀਆਂ ਪਿਆਜ਼ ਲੈ ਜਾਂਦੇ ਸਨ, ਹੁਣ ਉਹ ਸਿਰਫ਼ ਇੱਕ ਬੋਰੀ ਖ਼ਰੀਦ ਰਹੇ ਹਨ।ਇਸੇ ਤਰਾਂ ਆਮ ਲੋਕ ਪਹਿਲਾਂ ਪੰਜ ਕਿਲੋ ਪਿਆਜ਼ ਖ਼ਰੀਦਦੇ ਸਨ, ਪਰ ਹੁਣ ਉਹ ਸਿਰਫ਼ ਇੱਕ ਕਿਲੋਗ੍ਰਾਮ ਹੀ ਖ਼ਰੀਦ ਰਹੇ ਹਨ।ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੋਂ ਫ਼ਿਕਰਮੰਦ ਲੋਕਾਂ ਖਾਸਕਰ ਔਰਤਾਂ ਨੇ ਸਰਕਾਰ ਨੂੰ ਇਸ ਮਾਮਲੇ ‘ਚ ਤੁਰੰਤ ਦਖ਼ਲ ਦੇਣ ਲਈ ਕਿਹਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply