Sunday, March 8, 2026

ਬਿਨਾਂ ਰੇਲਿੰਗ ਤੇ ਟੁੱਟੀਆਂ ਪੁਲੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ

ਸੰਦੌੜ, 7 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਕਸਬਾ ਸੰਦੌੜ ਦੇ ਨਜ਼ਦੀਕੀ ਪਿੰਡਾਂ ਵਿੱਚ ਕਈ ਰਜਵਾਹੇ ਅਤੇ ਨਾਲਿਆਂ ‘ਤੇ ਬਣੀਆਂ ਪੁਲੀਆਂ ਜਿਨ੍ਹਾਂ PPNJ0712201911ਦੇ ਬਣਨ ਦਾ ਅੰਦਾਜ਼ਾ ਤਾਂ ਸ਼ਾਇਦ ਬਜ਼ੁਰਗਾਂ ਨੂੰ ਵੀ ਨਹੀਂ ਹੋਵੇਗਾ।ਇਹਨਾਂ ਪੁਲੀਆਂ ਦੀ ਖਸਤਾ ਹਾਲ ਹੋ ਚੁੱਕੀ ਹਾਲਤ ਜਾਨੀ ਤੇ ਮਾਲੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ।ਲੇਕਿਨ ਸਰਕਾਰੀ ਮਹਿਕਮੇ ਚੁੱਪ ਧਾਰੀ ਬੈਠੇ ਹਨ।ਇਹਨਾਂ ਵਿਚੋਂ ਕਈ ਟੁੱਟੀਆਂ ਹੋਈਆਂ ਪੁਲ਼ੀਆਂ ਸਕੂਲਾਂ ਦੇ ਨੇੜੇ ਹੋਣ ਕਰ ਕੇ ਚਿੰਤਾ ਵਧਾ ਰਹੀਆਂ ਹਨ।
ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਟੁੱਟੀਆਂ, ਬਿਨਾ ਰੇਲਿੰਗ ਅਤੇ ਅੱਧਵਾਟੇ ਟੁੱਟੀਆਂ ਰੇਲਿੰਗਾਂ ਤੋਂ ਹੋ ਰਹੀਆਂ ਜਾਨਲੇਵਾ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪਹਿਲ ਦੇ ਆਧਾਰ ‘ਤੇ ਠੋਸ ਕਦਮ ਚੁੱਕੇ ਜਾਣ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply