ਭੀਖੀ, 8 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਆਲ ਇੰਡੀਆ ਫੇਅਰ ਪਰਾਇਸ ਸ਼ੋਪ ਦੇ ਸੱਦੇ ‘ਤੇ ਡੀਪੂ ਹੋਲਡਰ ਯੂਨੀਅਨ ਦੇ ਕੋਮੀ ਰੋਸ ਪ੍ਰਦਰਸ਼ਨ ਦੌਰਾਨ
ਜਿਲ੍ਹਾ ਮਾਨਸਾ ਦੇ ਡੀਪੂ ਹੋਲਡਰਾਂ ਨੇ ਦਿੱਲੀ ਜੰਤਰ-ਮੰਤਰ ਤੇ ਧਰਨਾ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਨੂੰ ਆਪਣੀਆ ਹੱਕੀ ਮੰਗਾਂ ਮੰਨਣ ਦੀ ਅਪੀਲ ਕੀਤੀ।
ਬੁਲਾਰਿਆਂ ਨੇ ਜਨਤਕ ਵੰਡ ਪ੍ਰਣਾਲੀ ਦੇ ਨਿਜੀਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਨਿਜੀਕਰਨ ਨਾਲ ਵੰਡ-ਪ੍ਰਣਾਲੀ ਵਿਚ ਭ੍ਰਿਸ਼ਟਾਚਾਰ ਅਤੇ ਬੇਈਮਾਨੀ ਵਧੇਗੀ ਅਤੇ ਡੀਪੂ ਯੂਨੀਅਨ ਇਸ ਨੂੰ ਹਰਗਿਜ਼ ਬ੍ਰਦਾਸ਼ਤ ਨਹੀ ਕਰੇਗੀ ਤੋਂ ਇਲਾਵਾ ਡੀਪੂ ਹੋਲਡਰਾਂ ਨੇ ਸਭ ਲਈ ਖੁਰਾਕ, ਪੂਰੇ ਦੇਸ਼ ਵਿਚ ਇਕੋ ਜਿਹੀ ਕਮਿਸ਼ਨ 250 ਰੁਪੈ ਪ੍ਰਤੀ ਕੁਇੰਟਲ ਕਰਨਾ, ਡੀਪੂ ਹੋਲਡਰ ਦੀ ਪ੍ਰਤੀ ਮਹੀਨਾ 30 ਹਜ਼ਾਰ ਰੁਪੈ ਆਮਦਨੀ ਗਾਰੰਟਰ ਕਰਨਾ, ਸਿੱਧਾ ਧਨ ਟਰਾਸ਼ਫਰ ਕਰਨ ਨੂੰ ਵਾਪਸ ਲੈਣਾ, ਖਾਧ-ਪਦਾਰਥਾ ਦੀ 2 ਕਿਲੋ ਪ੍ਰਤੀ ਕੁਇੰਟਲ ਕਮੀ ਨੂੰ ਤਹਿ ਕਰਨਾ, ਪੂਰੇ ਦੇਸ਼ ਵਿਚ ਮਿਟੀ ਦੇ ਤੇਲ ਦੀ ਸਪਲਾਈ ਦੋਬਾਰਾ ਸ਼ੁਰੂ ਕਰਨਾ ਅਤੇ ਡੀਪੂ ਹੋਲਡਰਾਂ ਲਈ ਇਕ ਦੇਸ਼ ਇਕ ਆਮਦਨ ਯੋਜ਼ਨਾ ਲਾਗੂ ਕਰਨਾ ਆਦਿ ਮੰਗਾਂ ਕੇਂਦਰੀ ਖੁਰਾਕ ਤੇ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਤੁਰੰਤ ਮੰਨਣ ਦੀ ਮੰਗ ਕੀਤੀ।
ਧਰਨੇ ਵਿੱਚ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ, ਜਿਲ੍ਹਾ ਜਰਨਲ ਸਕੱਤਰ ਹੰਸ ਰਾਜ ਅਹਿਮਦਪੁਰ, ਸਕੱਤਰ ਅਜੈਬ ਸਿੰਘ ਬੁਰਜਰਾਠੀ, ਬਲਾਕ ਭੀਖੀ ਦੇ ਪ੍ਰਧਾਨ ਬਹਾਦਰ ਖਾਨ, ਰਣਜੀਵ ਸਿੰਘ ਭੀਖੀ, ਮਨਦੀਪ ਸਿੰਘ ਭੀਖੀ, ਮੇਘਾ ਸਿੰਘ ਅਤਲਾ, ਜੀਵਨ ਕੁਮਾਰ ਭੀਖੀ, ਬਾਰਾ ਸਿੰਘ ਅਤਲਾ ਆਦਿ ਸ਼ਾਮਲ ਸਨ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media