Monday, July 6, 2026

ਰਾਸ਼ਟਰੀ ਸਿੱਖ ਸੰਗਤ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਲੇਖ ਮੁਕਾਬਲੇ

ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰਾਸ਼ਟਰੀ ਸਿੱਖ ਸੰਗਤ ਵਲੋਂ ਪੈਰਾਗੌਨ ਸਕੂਲ ਖਨੌਰੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 PPNJ1012201905ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਰਾਂਝਾ ਬਖ਼ਸ਼ੀ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ।ਜਿਸ ਵਿਚ ਸਕੂਲੀ ਬੱਚਿਆਂ ਨੇ ਵਧ ਚੜ੍ਹ ਕੇ ਭਾਗ ਲਿਆ।ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲੇਖ ਲਿਖਣ ਦੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਰਾਸ਼ਟਰੀ ਸਿੱਖ ਸੰਗਤ ਆਲ ਇੰਡੀਆ ਦੇ ਕਾਰਜਕਾਰੀ ਪ੍ਰਧਾਨ ਗੁਰਬਚਨ ਸਿੰਘ ਮੋਖਾ, ਅਮਨਦੀਪ ਸਿੰਘ ਪੂਨੀਆ ਰਾਸ਼ਟਰੀ ਸਿੱਖ ਸੰਗਤ ਜਨਰਲ ਸਕੱਤਰ ਪੰਜਾਬ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਆਪਣੇ ਜੀਵਨ ‘ਚ ਉਤਾਰਨਾ ਚਾਹੀਦਾ ਹੈ।
              ਇਸ ਮੌਕੇ ਅਵਿਨਾਸ਼ ਰਾਣਾ ਪ੍ਰਚਾਰ ਸਕੱਤਰ ਪੰਜਾਬ, ਰਾਂਝਾ ਬਖ਼ਸ਼ੀ, ਗੁਰਤੇਜ ਝਨੇੜੀ, ਕੁਲਵਿੰਦਰ, ਜਗਜੀਤ ਸਿੰਘ ਖਨੌਰੀ, ਗੁਰਸੇਵਕ ਕਮਾਲਪੁਰ, ਗੁਰਬਾਜ਼ ਸਿੰਘ ਸਾਬਕਾ ਸਰਪੰਚ, ਸੁਨੀਲ ਕੁਮਾਰ, ਸ਼ੀਸ਼ਪਾਲ ਮਲਿਕ, ਦਵਿੰਦਰ ਸਿੰਘ, ਰਾਜਦੀਪ ਅਤੇ ਪੈਰਾਗੋਨ ਪਬਲਿਕ ਸਕੂਲ ਦੇ ਪ੍ਰਿਸੀਪਲ ਪਰਮਜੀਤ ਕੌਰ ਆਦਿ ਮੌਜੂਦ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply