Sunday, April 5, 2026

ਰੋਟਰੀ ਸਿਟੀ ਦੇ ਕੈਂਪ ‘ਚ ਇਕੱਤਰ ਕੀਤਾ 108 ਯੂਨਿਟ ਖੂਨ

432 ਲੋਕਾਂ ਦੀ ਬਚਾਈ ਜਾ ਸਕੇਗੀ ਜਾਨ – ਡੀ.ਐੱਸ.ਪੀ ਰਾਜੇਸ਼ ਸਨੇਹੀ

ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰੋਟਰੀ ਕਲੱਬ ਸਿਟੀ ਵੱਲੋਂ ਸਥਾਨਕ ਸ਼ਾਂਤੀ ਨਿਕੇਤਨ ਧਰਮਸਾਲਾ ਵਿੱਚ ਇੱਕ ਖ਼ੂਨਦਾਨ ਕੈਂਪ PPNJ1012201904ਪ੍ਰਧਾਨ ਸੰਜੇ ਕਾਂਸਲ ਦੀ ਅਗਵਾਈ ਵਿੱਚ ਲਗਾਇਆ ਗਿਆ।ਜਿਸ ਵਿੱਚ 108 ਲੋਕਾਂ ਨੇ ਖੂਨਦਾਨ ਕੀਤਾ।ਡੀ.ਐਸ.ਪੀ ਰਾਜੇਸ਼ ਸਨੇਹੀ ਮੁੱਖ ਮਹਿਮਾਨ, ਰੋਟਰੀ ਦੇ ਸਾਬਕਾ ਗਵਰਨਰ ਭਾਗ ਸਿੰਘ ਪੰਨੂੰ ਅਤੇ ਇੰਡਸਟਰੀ ਚੈਂਬਰ ਦੇ ਜਿਲ੍ਹਾ ਪ੍ਰਧਾਨ ਪ੍ਰਧਾਨ ਘਣਸ਼ਾਮ ਕਾਂਸਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਡੀ.ਐਸ.ਪੀ ਰਾਜੇਸ਼ ਸਨੇਹੀ ਨੇ ਕਿਹਾ ਕਿ ਦਾਨ ਕੀਤਾ ਗਿਆ ਖੂਨ ਮਰੀਜ਼ਾਂ ਲਈ ਵਰਦਾਨ ਸਾਬਤ ਹੁੰਦਾ ਹੈ।432 ਯੂਨਿਟ ਖੂਨ ਨਾਲ 432 ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ।ਇਸ ਲਈ ਨੌਜਵਾਨ ਵਰਗ ਨੂੰ ਰਕਤਦਾਨ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ।ਰੋਟਰੀ ਕਲੱਬ ਸਿਟੀ ਦੇ ਜਿਲ੍ਹਾ ਗਵਰਨਰ ਨੇ ਕਿਹਾ ਕਿ ਕਲੱਬ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਦੇ ਰਿਹਾ ਹੈ।ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਖੂਨ ਮੁਫ਼ਤ ਦਿੱਤਾ ਜਾਂਦਾ ਹੈ।ਇੰਡਸਟਰੀ ਚੈਂਬਰ ਦੇ ਜ਼ਿਲ੍ਹਾ ਪ੍ਰਧਾਨ ਘਣਸ਼ਾਮ ਕਾਂਸਲ ਨੇ ਕਿਹਾ ਕਿ ਚੈਂਬਰ ਵੀ ਖੂਨਦਾਨ ਦੇ ਕੈਂਪ ਆਯੋਜਿਤ ਕਰ ਰਿਹਾ ਹੈ।
     ਇਸ ਮੌਕੇ ਕੇਵਲ ਕੁਮਾਰ, ਮਨੀਸ਼ ਸੋਨੀ, ਸੋਨੀ ਭੂਟਾਲੀਆ, ਚੰਦਰਸ਼ੇਖਰ, ਅਨਿਲ ਲੌਂਗੋਵਾਲੀਆ, ਸੁਰਿੰਦਰ ਕੁਮਾਰ, ਸੰਦੀਪ ਸਿੰਪੀ, ਭਾਰਤ ਭੂਸ਼ਣ ਆਦਿ ਵੀ ਮੌਜੂਦ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply