ਧੂਰੀ, 13 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਦੇ ਰਹਿਣ ਵਾਲੇ ਸੁਖਵਿੰਦਰ ਲੋਟੇ ਜੋ ਕਿ ਕੱਚ ਦੀਆਂ ਬੋਤਲਾਂ ਦੇ ਅੰਦਰ ਕਲਮ ਨਾਲ ਕਵਿਤਾ ਲਿਖਣ
ਦੀ ਵਿਲੱਖਣ ਮੁਹਾਰਤ ਰੱਖਦਾ ਹੈ, ਨੇ ਆਪਣੀ ਅਣਥੱਕ ਮਿਹਨਤ ਸਦਕਾ ਆਪਣਾ ਨਾਂ ਵਰਲਡ ਰਿਕਾਰਡ ਇੰਡੀਆ ਵਿੱਚ ਦਰਜ਼ ਕਰਵਾ ਲਿਆ ਹੈ।ਇਸ ਤੋਂ ਪਹਿਲਾਂ ਵੀ ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ਼ ਹੈ।ਲੋਟੇ ਦੇ ਦੱਸਣ ਮੁਤਾਬਿਕ ਬੋਤਲਾਂ ਦੇ ਅੰਦਰ ਕਵਿਤਾ ਤੇ ਗਜ਼ਲ ਆਦਿ ਲਿਖਣ ਦਾ ਸ਼ੌਕ ਉਸ ਨੂੰ 2012 ਵਿੱਚ ਪਿਆ ਸੀ ਅਤੇ ਕਰੜੇ ਅਭਿਆਸ ਦੇ ਚਲਦਿਆਂ ਉਸ ਦੇ ਇਸ ਹੁਨਰ ਵਿੱਚ ਹੌਲੀ-ਹੌਲੀ ਨਿਖਾਰ ਆਉਂਦਾ ਗਿਆ ਅਤੇ ਅੱਜ-ਕੱਲ ਅਨੇਕਾਂ ਸਾਹਿੱਤਕ ਸਮਾਗਮਾਂ ਤੇ ਵੱਡੇ-ਵੱਡੇ ਮੇਲਿਆਂ ਵਿੱਚ ਪ੍ਰਦਰਸ਼ਨੀਆਂ ਲਗਾ ਕੇ ਉਹ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਕਰ ਚੁੱਕਾ ਹੈ।
ਇਸ ਤੋਂ ਇਲਾਵਾ ਲੋਟੇ ਨੂੰ ਗਜ਼ਲਾਂ ਲਿਖਣ ਦਾ ਸ਼ੌਕ ਹੈ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਕਾਰਜਕਾਰੀ ਜਨਰਲ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਸੁਖਵਿੰਦਰ ਲੋਟੇ ਦੀ ਇੱਕ ਪੁਸਤਕ ‘ਗਜ਼ਲਾਂ ਦਾ ਸਿਰਨਾਵਾਂ’ ਵੀ ਛਪ ਚੁੱਕੀ ਹੈ।ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੰਜੇ ਲਹਿਰੀ, ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖਮੀ ਅਤੇ ਗੁਰਦਿਆਲ ਨਿਰਮਾਣ ਨੇ ਲੋਟੇ ਦੀ ਇਸ ਪ੍ਰਾਪਤੀ ‘ਤੇ ਉਸ ਨੂੰ ਮੁਬਾਰਕਵਾਦ ਦਿੱਤੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media