ਕਪੂਰਥਲਾ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਨੇ ਸੀ.ਐਚ.ਸੀ ਬੁੰਗਲ ਬੁਧਾਨੀ ਦਾ ਦੌਰਾ ਕੀਤਾ ਅਤੇ ਵਾਰਡ,
ਆਪਰੇਸ਼ਨ ਥਿਏਟਰ ਅਤੇ ਲੇਬਰ ਰੂਮ ਦਾ ਨਿਰੀਖਣ ਕੀਤਾ।ਉਨ੍ਹਾਂ ਦਸਿਆ ਕਿ ਜਿਸ ਦੌਰਾਨ ਸਭ ਕੁੱਝ ਠੀਕ ਪਾਇਆ ਗਿਆ।ਸੀ.ਐਚ.ਸੀ ਬੁੰਗਲ ਬੁਧਾਨੀ ਵਿੱਚ ਡਾਕਟਰਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਸਿਹਤ ਸੰਸਥਾ ਵਲੋਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜੋ ਕਿ ਲੋਕਾਂ ਵਾਸਤੇ ਬਹੁਤ ਹੀ ਚੰਗੀ ਵਿਵਸਥਾ ਹੈ।ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੁਸ਼ਕਿਲ ਨੂੰ ਦੂਰ ਕਰਨ ਲਈ ਇਕ ਡਾਕਟਰ ਦੀ ਨਿਯੁੱਕਤੀ ਦੋ ਦਿਨਾਂ ਵਾਸਤੇ ਮਿਨੀ ਪੀ.ਐਚ ਦੁਨੇਰਾ ਵਿਖੇ ਕਰ ਦਿੱਤੀ ਗਈ ਹੈ ਤੇ ਡਾਕਟਰ ਦੀ ਕਮੀ ਸਬੰਧੀ ਊਚ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ।ਜਦੋਂ ਡਾਕਟਰ ਦੀ ਨਿਯੁੱਕਤੀ ਹੋ ਜਾਵੇਗੀ ਤਾਂ ਲੋਕਾਂ ਨੂੰ ਲਗਾਤਾਰ ਸਹੂਲਤਾਂ ਦਿੱਤੀਆਂ ਜਾਣਗੀਆਂ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media