Tuesday, June 9, 2026

ਇਨਸਾਨ

ਬੀਤਦੇ ਸਮੇਂ ਨਾਲ
ਕਈ ਬਦਲ ਜਾਂਦੇ ਇਨਸਾਨ ਜੀ।

ਕੁੱਝ ਬਣ ਜਾਂਦੇ ਰੱਬ ਵਰਗੇ,
ਕੁੱਝ ਬਣ ਜਾਂਦੇ ਹੈਵਾਨ ਜੀ।

ਸਾਰੇ ਇੱਕੋ ਜਿਹੇ ਨਾ ਹੁੰਦੇ
ਸਭ ਦੇ ਹੁੰਦੇ ਵੱਖਰੇ ਕਿਰਦਾਰ ਜੀ।

ਜੋ ਵਾਅਦਾ ਕਰਨ ਨਾਲ ਰਹਿਣ ਦਾ
ਉਹ ਵੀ ਛੱਡ ਜਾਂਦੇ ਸਾਥ ਜੀ।

ਹਰ ਤਰਾਂ ਦਾ ਬੰਦਾ ਮਿਲਦਾ
ਵਿਸ਼ਾਲ ਇਹ ਜਹਾਨ ਜੀ।

ਕੁੱਝ `ਜੋਤ ਸਿੰਘ` ਵਾਂਗ ਅੜਬ ਹੁੰਦੇ
ਤੇ ਕੁੱਝ ਸ਼ਹੀਦਾਂ ਵਾਂਗ ਮਹਾਨ ਜੀ।

Bhawjot Singh

 

 

 

ਭਵਜੋਤ ਸਿੰਘ

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply