Friday, September 20, 2024

ਡਾ. ਓਬਰਾਏ ਦੇ ਯਤਨਾਂ ਨਾਲ ਭਾਰਤ ਪੁੱਜੀ ਜਲੰਧਰ ਦੇ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ

ਪੀੜਤ ਪਰਿਵਾਰ ਨੇ ਡਾ. ਓਬਰਾਏ ਦਾ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਦਿਲ `ਚ ਸਜਾ ਕੇ ਦੁਬਈ ਗਏ 23 ਸਾਲਾ ਗਗਨਦੀਪ ਬੰਗਾ PPNJ2112201908ਪੁੱਤਰ ਦੇਸ ਰਾਜ ਬੰਗਾ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
          ਜਲੰਧਰ ਜ਼ਿਲ੍ਹੇ ਦੇ ਕਸਬਾ ਗੁਰਾਇਆ ਨੇੜਲੇ ਪਿੰਡ ਸਰਗੁੰਦੀ ਨਾਲ ਸੰਬੰਧਿਤ ਮ੍ਰਿਤਕ ਗਗਨਦੀਪ ਬੰਗਾ ਏਸੇ ਸਾਲ ਹੀ 17 ਅਪ੍ਰੈਲ ਨੂੰ ਦੁਬਈ ਗਿਆ ਸੀ ਕਿ ਬੀਤੀ 8 ਅਗਸਤ ਨੂੰ ਉਹ ਅਚਾਨਕ ਲਾਪਤਾ ਹੋ ਗਿਆ ਸੀ ਅਤੇ ਲਾਪਤਾ ਹੋਣ ਉਪਰੰਤ ਉਸ ਦੀ ਲਾਸ਼ 22 ਸਤੰਬਰ ਨੂੰ ਉਸ ਦੇ ਕੰਮ ਵਾਲੇ ਸਥਾਨ ਤੋਂ ਕਾਫ਼ੀ ਦੂਰ ਰੇਗਿਸਤਾਨ ‘ਚ ਪਿੰਜਰ ਦੇ ਰੂਪ `ਚ ਪਈ ਮਿਲੀ ਸੀ।ਜਿਸ ਤੋਂ ਬਾਅਦ ਦੁਬਈ `ਚ ਹੀ ਰਹਿੰਦੀ ਮ੍ਰਿਤਕ ਦੀ ਭੈਣ ਜੋਤੀ ਨੇ ਪੁਲਿਸ ਨਾਲ ਸੰਪਰਕ ਕਰ ਕੇ ਜਦ ਲਾਸ਼ ਨੂੰ ਵੇਖਿਆ ਤਾਂ ਕੇਵਲ ਹੱਡੀਆਂ ਹੀ ਰਹਿ ਜਾਣ ਕਾਰਨ ਉਹ ਆਪਣੇ ਭਰਾ ਦੀ ਪਛਾਣ ਨਾ ਸੀ ਕਰ ਸਕੀ। ਜਿਸ ਉਪਰੰਤ ਪੁਲਿਸ ਵੱਲੋਂ ਨਵੰਬਰ ਮਹੀਨੇ ਦੇ ਅਖੀਰ `ਚ ਜੋਤੀ ਦਾ ਡੀ.ਐੱਨ.ਏ. ਟੈਸਟ ਕਰਵਾਇਆ ਤਾਂ ਉਹ ਮ੍ਰਿਤਕ ਦੇ ਨਾਲ ਮੈਚ ਕਰ ਗਿਆ। ਲੰਮੀ ਜੱਦੋ ਜਹਿਦ ਉਪਰੰਤ ਪੀੜਤ ਪਰਿਵਾਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ ਸਿੰਘ ਓਬਰਾਏ ਨਾਲ ਸੰਪਰਕ ਕਰ ਕੇ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ।ਜਿਸ ‘ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰਲੀ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜੀ ਹੈ।
              ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ ਤੇ ਹਰਜਿੰਦਰ ਸਿੰਘ ਹੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਵਿਅਕਤੀ ਸਮੇਤ ਟਰੱਸਟ ਵਲੋਂ ਹੁਣ ਤੱਕ 137 ਬਦਨਸੀਬਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਗਗਨਦੀਪ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ `ਚ ਭਾਰਤੀ ਦੂਤਾਵਾਸ ਤੋਂ ਇਲਾਵਾ ਸ. ਓਬਰਾਏ ਦੇ ਨਿੱਜੀ ਸਹਾਇਕ ਬਲਦੀਪ ਸਿੰਘ ਚਾਹਲ ਨੇ ਵੀ ਜਿਕਰਯੋਗ ਭੂਮਿਕਾ ਨਿਭਾਈ ਹੈ।
             ਇਸੇ ਦੌਰਾਨ ਮ੍ਰਿਤਕ ਦੇਹ ਨਾਲ ਦੁਬਈ ਤੋਂ ਆਈ ਗਗਨਦੀਪ ਦੀ ਭੈਣ ਜੋਤੀ ਤੋਂ ਇਲਾਵਾ ਹਵਾਈ ਅੱਡੇ ਤੇ ਪਹੁੰਚੇ ਮ੍ਰਿਤਕ ਦੇ ਚਾਚਾ ਕੁਲਵੰਤ ਬੰਗਾ, ਤਾਇਆ ਮਦਨ ਲਾਲ, ਚਚੇਰੇ ਭਰਾ ਈਸ਼ਵਰ ਲਾਲ, ਜੀਜਾ ਮਲਕੀਅਤ ਸਿੰਘ ਕਜਲਾ, ਵੱਡੀ ਭੈਣ ਸੰਦੀਪ ਕੌਰ ਤੇ ਚਾਚੀ ਮਨਜੀਤ ਕੌਰ ਆਦਿ ਪਰਿਵਾਰਕ ਮੈਂਬਰਾਂ ਨੇ ਡਾ. ਓਬਰਾਏ ਦਾ ਧੰਨਵਾਦ ਕੀਤਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply