ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਚੰਡੀਗੜ ਦੀਆਂ ਇਸਤਰੀ ਆਰਟਿਸਟਾਂ ਵਲੋਂ ’38 ਵੁਮੈਨ ਆਰਟਿਸਟ ਇਨ ਅੰਮ੍ਰਿਤਸਰ’ ਦੇ
ਬੈਨਰ ਹੇਠ ਲੱਗੀ ਕਲਾ ਪ੍ਰਦਰਸ਼ਨੀ ਚੰਡੀਗੜ ਲਲਿਤ ਕਲਾ ਅਕੈਡਮੀ ਵਲੋਂ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਦੇ ਸਹਿਯੋਗ ਨਾਲ ਸਥਾਨਕ ਆਰਟ ਗੈਲਰੀ ਵਿਖੇ ਲਗਗਾਈ ਗਈ।
ਆਰਟ ਗੈਲਰੀ ਦੇ ਆਨ. ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ 38 ਇਸਤਰੀਆਂ ਦੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ 40 ਕਲਾਕ੍ਰਿਤਾਂ ਸਮਾਜ, ਮਨੁੱਖ, ਵਾਤਾਵਰਣ, ਵਿਸ਼ਵਾਸ਼ ਅਤੇ ਧਾਰਨਾਵਾਂ ਨਾਲ ਔਰਤ ਦੇ ਸਬੰਧਾਂ ਨੂੰ ਉਜਾਗਰ ਕਰਦਿਆਂ ਉਸ ਦੇ ਦਿਲ ਦੀਆਂ ਭਾਵਨਾਵਾਂ ਤੋਂ ਇਲਾਵਾ ਇਸਤਰੀ ਦੇ ਘਰ ਅਤੇ ਸਮਾਜਿਕ ਜ਼ਿੰਦਗੀ ਦੇ ਤਾਲਮੇਲ ਨੂੰ ਪ੍ਰਦਰਸ਼ਿਤ ਕਰਦੀਆਂ ਹਨ।ਇਹਨਾਂ 38 ਆਰਟਿਸਟਾਂ ਵਿੱਚ ਜਿਆਦਾਤਰ ਸੀਨੀਅਰ ਕਲਕਾਰ ਅਤੇ ਚਾਰ ਮੂਰਤੀਕਾਰ ਹਨ।
ਢਾ. ਚਮਕ ਨੇ ਦੱਸਿਆ ਕਿ ਅੱਜ ਇਸ ਪ੍ਰਦਰਸ਼ਨੀ ਨੂੰ ਵੇਖਣ ਵਾਲਿਆਂ ਵਿੱਚ ਏਪੈਕਸ ਯੂਨੀਵਰਸਿਟੀ ਜੈਪੁਰ (ਰਾਜਸਥਾਨ) ਤੋਂ ਡੀਨ ਮੀਨਾ ਝਾਲਾ ਵੀ ਸ਼ਾਮਲ ਸਨ।ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਕੈਨੇਡਾ ਦੇ ਉਘੇ ਪੱਤਰਕਾਰ ਹਰਪ੍ਰੀਤ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਵੈਨਕੁਅਰ ਕੈਨੇਡਾ ਤੋਂ ਸੀਨੀਅਰ ਆਰਟਿਸਟ ਸੰਦੀਪ ਸਚਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਜਿੰਨਾਂ ਦਾ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰਮੋਹਨ ਸਿੰਘ ਛੀਨਾ ਨੇ ਸਵਾਗਤ ਕੀਤਾ।ਉਨਾਂ ਨੇ ਪ੍ਰਦਰਸ਼ਿਤ ਕੀਤੀਆਂ ਕਲਾਕ੍ਰਿਤਾਂ ਵੀ ਵੇਖੀਆਂ ਅਤੇ ਚੰਡੀਗੜ ਦੀਆਂ ਇਸਤਰੀ ਕਲਾਕਾਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਚੰਡੀਗੜ ਲਲਿਤ ਕਲਾ ਅਕੈਡਮੀ ਦੇ ਚੇਅਰਮੈਨ ਭੀਮ ਮਲਹੋਤਰਾ, ਆਰਟਿਸਟ ਡਾ. ਪੀ.ਐਸ ਗਰੋਵਰ, ਕੁਲਵੰਤ ਸਿੰਘ ਗਿੱਲ ਤੇ ਸੁਖਪਾਲ ਸਿੰਘ ਤੋਂ ਇਲਾਵਾ ਕਾਫੀ ਗਿਣਤੀ ‘ਚ ਕਲਾ ਪ੍ਰੇਮੀ ਵੀ ਹਾਜਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media