Wednesday, March 18, 2026

ਚੰਡੀਗੜ ਦੀਆਂ ਕਲਾਕਰਾਂ ਨੇ ’38 ਵੁਮੈਨ ਆਰਟਿਸਟ ਇਨ ਅੰਮ੍ਰਿਤਸਰ’ ਦੇ ਬੈਨਰ ਹੇਠ ਲਾਈ ਪ੍ਰਦਰਸ਼ਨੀ

ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਚੰਡੀਗੜ ਦੀਆਂ ਇਸਤਰੀ ਆਰਟਿਸਟਾਂ ਵਲੋਂ ’38 ਵੁਮੈਨ ਆਰਟਿਸਟ ਇਨ ਅੰਮ੍ਰਿਤਸਰ’ ਦੇ PPNJ2712201906ਬੈਨਰ ਹੇਠ ਲੱਗੀ ਕਲਾ ਪ੍ਰਦਰਸ਼ਨੀ ਚੰਡੀਗੜ ਲਲਿਤ ਕਲਾ ਅਕੈਡਮੀ ਵਲੋਂ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਦੇ ਸਹਿਯੋਗ ਨਾਲ ਸਥਾਨਕ ਆਰਟ ਗੈਲਰੀ ਵਿਖੇ ਲਗਗਾਈ ਗਈ।
ਆਰਟ ਗੈਲਰੀ ਦੇ ਆਨ. ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ 38 ਇਸਤਰੀਆਂ ਦੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ 40 ਕਲਾਕ੍ਰਿਤਾਂ ਸਮਾਜ, ਮਨੁੱਖ, ਵਾਤਾਵਰਣ, ਵਿਸ਼ਵਾਸ਼ ਅਤੇ ਧਾਰਨਾਵਾਂ ਨਾਲ ਔਰਤ ਦੇ ਸਬੰਧਾਂ ਨੂੰ ਉਜਾਗਰ ਕਰਦਿਆਂ ਉਸ ਦੇ ਦਿਲ ਦੀਆਂ ਭਾਵਨਾਵਾਂ ਤੋਂ ਇਲਾਵਾ ਇਸਤਰੀ ਦੇ ਘਰ ਅਤੇ ਸਮਾਜਿਕ ਜ਼ਿੰਦਗੀ ਦੇ ਤਾਲਮੇਲ ਨੂੰ ਪ੍ਰਦਰਸ਼ਿਤ ਕਰਦੀਆਂ ਹਨ।ਇਹਨਾਂ 38 ਆਰਟਿਸਟਾਂ ਵਿੱਚ ਜਿਆਦਾਤਰ ਸੀਨੀਅਰ ਕਲਕਾਰ ਅਤੇ ਚਾਰ ਮੂਰਤੀਕਾਰ ਹਨ।
ਢਾ. ਚਮਕ ਨੇ ਦੱਸਿਆ ਕਿ ਅੱਜ ਇਸ ਪ੍ਰਦਰਸ਼ਨੀ ਨੂੰ ਵੇਖਣ ਵਾਲਿਆਂ ਵਿੱਚ ਏਪੈਕਸ ਯੂਨੀਵਰਸਿਟੀ ਜੈਪੁਰ (ਰਾਜਸਥਾਨ) ਤੋਂ ਡੀਨ ਮੀਨਾ ਝਾਲਾ ਵੀ ਸ਼ਾਮਲ ਸਨ।ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਕੈਨੇਡਾ ਦੇ ਉਘੇ ਪੱਤਰਕਾਰ ਹਰਪ੍ਰੀਤ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਵੈਨਕੁਅਰ ਕੈਨੇਡਾ ਤੋਂ ਸੀਨੀਅਰ ਆਰਟਿਸਟ ਸੰਦੀਪ ਸਚਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਜਿੰਨਾਂ ਦਾ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰਮੋਹਨ ਸਿੰਘ ਛੀਨਾ ਨੇ ਸਵਾਗਤ ਕੀਤਾ।ਉਨਾਂ ਨੇ ਪ੍ਰਦਰਸ਼ਿਤ ਕੀਤੀਆਂ ਕਲਾਕ੍ਰਿਤਾਂ ਵੀ ਵੇਖੀਆਂ ਅਤੇ ਚੰਡੀਗੜ ਦੀਆਂ ਇਸਤਰੀ ਕਲਾਕਾਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਚੰਡੀਗੜ ਲਲਿਤ ਕਲਾ ਅਕੈਡਮੀ ਦੇ ਚੇਅਰਮੈਨ ਭੀਮ ਮਲਹੋਤਰਾ, ਆਰਟਿਸਟ ਡਾ. ਪੀ.ਐਸ ਗਰੋਵਰ, ਕੁਲਵੰਤ ਸਿੰਘ ਗਿੱਲ ਤੇ ਸੁਖਪਾਲ ਸਿੰਘ ਤੋਂ ਇਲਾਵਾ ਕਾਫੀ ਗਿਣਤੀ ‘ਚ ਕਲਾ ਪ੍ਰੇਮੀ ਵੀ ਹਾਜਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply