ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਇਟਲੀ ਦੇ ਨਾਮਵਰ ਖੇਡ ਪ੍ਰਮੋਟਰ ਅਨਿਲ ਸ਼ਰਮਾ ਨਾਲ ਅੱਖਰ ਸਾਹਿਤ ਅਕਾਦਮੀ ਵਲੋਂ ਰੂਬਰੂ ਸਮਾਗਮ ਆਯੋਜਿਤ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਅਕਾਦਮੀ ਦੇ ਪ੍ਰਧਾਨ ਇੰਦਰੇਸ਼ ਮੀਤ, ਸਰਪ੍ਰਸਤ ਡਾ. ਵਿਕਰਮਜੀਤ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ।ਅਕਾਦਮੀ ਦੇ ਜਨਰਲ ਸਕੱਤਰ ਅਤੇ “ਅੱਖਰ” ਮੈਗਜ਼ੀਨ ਦੇ ਸੰਪਾਦਕ ਸ਼ਾਇਰ ਵਿਸ਼ਾਲ ਨੇ ਮੰਚ ਸੰਚਾਲਕ ਦੇ ਫਰਜ਼ ਨਿਭਾਉਂਦੇ ਹੋਏ ਸਥਾਨਕ ਸਾਹਿਤਕਾਰਾਂ ਨਾਲ ਅਨਿਲ ਸ਼ਰਮਾ ਦੀ ਜਾਣ ਪਛਾਣ ਕਰਵਾਈ।ਸ਼ਰਮਾ ਨੇ ਆਪਣੀ ਜ਼ਿੰਦਗੀ ਦੇ ਕੌੜੇ ਮਿੱਠੇ ਤਜ਼ੱਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂਆਤੀ ਦਿਨਾਂ ਵਿੱਚ ਇਹੋ ਜਿਹੀਆਂ ਤੰਗੀਆਂ ਤੁਰਸ਼ੀਆਂ ਦਰਮਿਆਨ ਰਾਤ ਦਿਨ ਮਿਹਨਤ ਕਰਦਿਆਂ ਹੋਇਆਂ ਆਪਣੇ ਆਪ ਨੂੰ ਸਥਾਪਿਤ ਕਰ ਕੇ ਕਬੱਡੀ ਖੇਡ ਨੂੰ ਪ੍ਰਮੋਟ ਕਰਨ ਲਈ ਯਤਨ ਕੀਤੇ।ਉਨਾਂ ਨੇ ਪਿਛਲੇ ਦੋ ਦਹਾਕਿਆਂ ਤੋਂ ਯੂਰਪ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਬੱਡੀ ਦੇ ਵੱਡੇ-ਵੱਡੇ ਮੈਚ ਕਰਵਾਏ ਹਨ।
ਇਸ ਮੌਕੇ ਹਾਜ਼ਰ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਬਲੀਸਿਟੀ ਵਿਭਾਗ ਡਾਇਰੈਕਟਰ ਪ੍ਰਵੀਨ ਪੁਰੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ, ਖ਼ਾਲਸਾ ਕਾਲਜ ਦੇ ਪ੍ਰੋਫੈਸਰ ਡਾਕਟਰ ਹੀਰਾ ਸਿੰਘ, ਉਘੇ ਸ਼ਾਇਰ ਭੁਪਿੰਦਰ ਪ੍ਰੀਤ, ਗੁਰਦੇਵ ਸਿੰਘ ਮਹਿਲਾਂਵਾਲਾ, ਤਰਲੋਚਨ ਤਰਨਤਾਰਨ, ਗਾਇਕ ਤੇ ਸੰਗੀਤਕਾਰ ਹਰਿੰਦਰ ਸੋਹਲ ਵਲੋਂ ਕੀਤੇ ਗਏ ਗੰਭੀਰ ਸਵਾਲਾਂ ਦੇ ਜਵਾਬ ਅਨਿਲ ਸ਼ਰਮਾ ਨੇ ਬੜੀ ਸੰਜ਼ੀਦਗੀ ਨਾਲ ਦਿੰਦਿਆਂ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਸਥਿਤੀ ਦਾ ਵੀ ਜ਼ਿਕਰ ਕੀਤਾ।ਅਕਾਦਮੀ ਵਲੋਂ ਅਨਿਲ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …