Wednesday, June 24, 2026

ਸੂਚਨਾ ਅਧਿਕਾਰ ਦੀ ਵਰਤੋਂ ਕਰਕੇ ਆਪਣੀ ਸ਼ਕਤੀ ਦੀ ਸੁਚੱਜੀ ਵਰਤੋਂ ਕਰੋ – ਜੋਸ਼ੀ

ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਹਾਤਮਾ ਗਾਂਧੀ ਲੋਕ ਪ੍ਰਸ਼ਾਸਨ ਚੰਡੀਗੜ੍ਹ ਵਲੋਂ ਲੋਕਾਂ ਨੂੰ ਸੂਚਨਾ ਅਧਿਕਾਰ ਕਾਨੂੰਨ ਪ੍ਰਤੀ ਸੁਚੇਤ ਕਰਨ ਲਈ ਹਰਸ਼ਾ ਛੀਨਾ ਬਲਾਕ ਵਿਕਾਸ ਵਿਖੇ ਇਕ ਰੋਜ਼ਾ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਵਿੱਚ ਵਿਸ਼ੇਸ ਤੌਰ ‘ਤੇ ਪਹੁੰਚੇ ਮੈਗਸਿਪਾ ਦੇ ਨਿਰਦੇਸ਼ਕ ਐਸ.ਪੀ ਜੋਸ਼ੀ ਨੇ ਕਿਹਾ ਸੂਚਨਾ ਅਧਿਕਾਰ ਕਾਨੂੰਨ ਨਾਲ ਜਿਥੇ ਪ੍ਰਸ਼ਾਸਨ ਵਿਚ ਪਾਰਦਰਸ਼ਤਾ ਆਉਂਦੀ, ਉਥੇ ਜਵਾਬਦੇਹੀ ਵੀ ਬਣਦੀ ਹੈ।ਹਰ ਨਾਗਰਿਕ ਨੂੰ ਇਸ ਸ਼ਕਤੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਪ੍ਰੋਗਰਾਮ ਦੀ ਪ੍ਰਧਾਨਗੀ ਪਵਨ ਕੁਮਾਰ ਬੀ.ਡੀ.ਪੀ.ਓ ਨੇ ਕਰਦਿਆਂ ਕਿਹਾ ਇਨ੍ਹਾਂ ਅਧਿਕਾਰਾਂ ਪ੍ਰਤੀ ਲੋਕਾਂ ਨੂੰ ਚੇਤਨ ਕਰਨ ਲਈ ਪੰਚਾਇਤਾਂ ਨੂੰ PPNJ2712201913ਆਉਣਾ ਚਾਹੀਦਾ ਹੈ।
ਬਹੁਰੰਗ ਕਲਾ ਮੰਚ ਨੇ ਕਿਹਾ ਕਿ ਇਸ ਕਾਨੂੰਨ ਤੇ ਹੋਰ ਨਾਗਰਿਕ ਅਧਿਕਾਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਾਟਕ ਤੇ ਕਲਾ ਸਾਹਿਤ ਰਾਹੀਂ ਸਮਾਜ ਨੂੰ ਅਸੀਂ ਚੰਗੀ ਸੇਧ ਦੇ ਸਕਦੇ ਹਾਂ।ਇਸ ਮੌਕੇ ਐਡਵੋਕੇਟ ਰਾਜੀਵ ਮਦਾਨ ਚੇਅਰਮੈਨ ਪੰਚਾਇਤ ਸੰਮਤੀ ਰਤਨ ਸਿੰਘ, ਸ਼ਰਨਜੀਤ ਕੌਰ ਵਾਈਸ ਚੇਅਰਮੈਨ ਬਲਜੀਤ ਸਿੰਘ ਸਲੇਮਪੁਰਾ, ਕੁਲੀਦਪ ਮਾਹੀ, ਅੰਮ੍ਰਿਤ ਲਾਲ, ਮਹੇਸ਼ ਕੁਮਾਰ, ਗਗਨਦੀਪ, ਤਰੁਣ ਨੇ ਸੰਬੋਧਨ ਕੀਤਾ।ਸਮਾਗਮ ਵਿਚ ਸਰਪੰਚ, ਪੰਚ ਅਤੇ 200 ਦੇ ਕਰੀਬ ਲੋਕ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply