Wednesday, June 24, 2026

ਲ਼ੋਪੋਕੇ ‘ਚ ਮਿਲੀ ਤਕਰੀਬਨ 7-8 ਸਾਲਾ ਬੱਚੀ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਦਿਨੀਂ ਥਾਣਾ ਲੋਪੋਕੇ ਦੇ ਏ.ਐਸ.ਆਈ ਗੁਰਦੀਪ ਸਿੰਘ ਨੂੰ ਗਸ਼ਤ ਕਰਦੇ ਸਮੇਂ ਇਕ ਬੱਚੀ ਮਿਲੀ ਹੈ। PPNJ2812201919ਜਿਸ ਦੀ ਉਮਰ ਤਕਰੀਬਨ 7-8 ਸਾਲ ਦੇ ਕਰੀਬ ਹੈ ਜੋ ਕਿ ਆਪਣਾ ਨਾਮ, ਮਾਤਾ ਪਿਤਾ ਦਾ ਨਾਮ ਅਤੇ ਘਰ ਦਾ ਪਤਾ ਦੱਸਣ ਵਿੱਚ ਅਸਮਰੱਥ ਹੈ।ਚਾਈਲਡ ਲਾਈਨ ਦੇ ਇਕ ਨੁਮਾਇੰਦੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀ ਦਾ ਕੱਦ ਤਕਰੀਬਨ 3 ਫੁੱਟ, ਰੰਗ ਸਾਵਲਾ, ਸਿਰ ਤੇ ਕਾਲੀ ਊਨ ਵਾਲੀ ਗਰਮ ਟੋਪੀ, ਭੂਰੇ ਰੰਗ ਦੀ ਕੋਟੀ ਅਤੇ ਪੀਲੇ ਰੰਗ ਦੀ ਗਰਮ ਪਜ਼ਾਮੀ ਪਾਈ ਹੋਈ ਹੈ।ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਬੱਚੀ ਨੂੰ ਚਾਈਲਡ ਲਾਈਨ ਦਫਤਰ ਵਿੱਚ ਲਿਆਂਦਾ ਹੈ ਅਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਬੱਚੀ ਜਾਂ ਇਸ ਦੇ ਪਰਿਵਾਰ ਪ੍ਰਤੀ ਕੋਈ ਜਾਣਕਾਰੀ ਹੋਵੇ ਤਾਂ ਉਹ ਚਾਈਲਡ ਲਾਈਨ ਹੈਲਪ ਲਾਈਨ ਨੰਬਰ 1098 ਜਾਂ ਦਫਤਰ ਦੇ ਨੰਬਰ 0183-2500414 ’ਤੇ ਸੰਪਰਕ ਕਰ ਸਕਦਾ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply