ਸਮਰਾਲਾ, 28 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨੇੜਲੇ ਪਿੰਡ ਘੁੰਗਰਾਲੀ ਸਿੱਖਾਂ ਵਿਖੇ ਇਸਾਈ ਭਾਈਚਾਰੇ ਵਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ
ਦਿਵਸ ਤੇ ਨਵੇਂ ਸਾਲ ਦਾ ਪ੍ਰੋਗਰਾਮ 1 ਜਨਵਰੀ 2020 ਨੂੰ ਨੇੜੇ ਸ਼ਿਵ ਮੰਦਿਰ ਵਿਖੇ ਕਰਵਾਇਆ ਜਾ ਰਿਹਾ ਹੈ।ਪਾਸਟਰ ਅਸ਼ੋਕ ਕੁਮਾਰ ਸਮਰਾਲਾ ਨੇ ਦੱਸਿਆ ਇਹ ਸਮਾਗਮ ਪ੍ਰਭੂ ਜੀ ਦੀ ਅਰਾਧਨਾ ਨਾਲ ਸਵੇਰੇ 10.00 ਵਜੇ ਸ਼ੁਰੂ ਹੋਵੇਗਾ।ਜਿਸ ਵਿੱਚ ਮੁੱਖ ਪ੍ਰਚਾਰਕ ਪਾਸਟਰ ਹਰੀ ਸਿੰਘ ਪਹੁੰਚ ਰਹੇ ਹਨ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਨਰੇਸ਼ ਢੰਡ ਸਮਰਾਲਾ, ਬ੍ਰਦਰ ਮਨਪ੍ਰੀਤ ਗਿੱਲ, ਪੂਨਮ ਗਿੱਲ ਤੇ ਕਰਮਜੀਤ ਕੌਰ ਸ਼ਿਰਕਤ ਕਰਨਗੇ।ਆਈ ਹੋਈ ਸੰਗਤ ਲਈ ਪ੍ਰਭੂ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media