ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਸੰਧੂ) – ਸਮਾਜ ਸੇਵੀ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਵਿਖੇ ਰਹਿ ਕੇ ਪੜਾਈ ਹਾਸਲ
ਕਰਨ ਵਾਲੀ ਬੱਚੀ ਰਾਜਵਿੰਦਰ ਕੌਰ ਦਾ ਕੈਨੇਡਾ ਵੀਜਾ ਲੱਗਣ ‘ਤੇ ਟਰੱਸਟ ‘ਚ ਖੁਸ਼ੀ ਪਾਈ ਜਾ ਰਹੀ ਹੈ।ਟਰੱਸਟ ਮੁੱਖੀ ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਬੱਚੀ ਰਾਜਵਿੰਦਰ ਕੌਰ ਸਿੱਖ ਸ਼ੰਘਰਸ਼ ਦੇ ਸ਼ਹੀਦ ਭਾਈ ਜੁਗਰਾਜ ਸਿੰਘ ਖਾਲਸਾ ਦੀ ਭਣੇਵੀ ਹੈ, ਜਿਸ ਨੇ ਸਕੂਲੀ ਵਿੱਦਿਆ ਤੋਂ ਬਾਅਦ ਉਚੇਰੀ ਵਿੱਦਿਆ ਹਾਸਲ ਕਰਨ ਲਈ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ।ਬੀਬੀ ਸੰਦੀਪ ਕੌਰ ਖਾਲਸਾ ਤੇ ਸਹਿਯੋਗੀਆਂ ਵੱਲੋਂ ਰਾਜਵਿੰਦਰ ਕੌਰ ਨੂੰ ਵੀਜ਼ਾ ਮਿਲਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਸ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਗਈਆਂ।ਰਾਜਵਿੰਦਰ ਕੌਰ ਨੇ ਕਿਹਾ ਕਿ ਟਰੱਸਟ ਵਿੱਚ ਰਹਿਣ ਵਾਲੀਆਂ ਬੱਚੀਆਂ ਦੀ ਯਾਦ ਉਸ ਦੇ ਦਿਲ ‘ਚ ਹਮੇਸ਼ਾਂ ਰਹੇਗੀ।
Check Also
ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਸੰਧੂ ਵਲੋਂ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਸਵੱਛਤਾ ਪਖਵਾੜਾ ਦੀ ਸ਼ੁਰੂਆਤ
ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ) – ਜ਼ਿਲ੍ਹੇ ਦੇ ਸਮੂਹ ਸਕੂਲਾਂ ਅੰਦਰ ਸਫਾਈ ਅਤੇ ਸਵੱਛਤਾ ਨੂੰ …
Punjab Post Daily Online Newspaper & Print Media