ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਵਲੋਂ ਵਾਰਡ ਨੰ: 69 ਰੂਪਨਗਰ ਵਿਚ 50 ਲੱਖ
ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮਾਂ ਅਤੇ ਐਲ.ਈ.ਡੀ ਲਾਈਟਾਂ ਲਗਾਉਣ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ।
ਸੋਨੀ ਨੇ ਦੱਸਿਆ ਕਿ ਵਾਰਡ ਨੰ: 69 ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਕੰਕਰੀਟ ਦੀਆਂ ਸੜਕਾਂ, ਨਾਲੀਆਂ ਅਤੇ ਸੀਵਰੇਜ ਪ੍ਰਣਾਲੀ ਦੀ ਵਿਵਸਥਾ ਵਿੱਚ ਸੁਧਾਰ ਕਰਨ ਲਈ ਕੰਮ ਸ਼ੁਰੂ ਕਰਵਾ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਵਾਰਡ ਨੰਬਰ 69 ਵਿੱਚ ਵਿਕਾਸ ਦੇ ਅਨੇਕਾਂ ਕਾਰਜ ਚੱਲ ਰਹੇ ਹਨ ਅਤੇ ਆਉਂਦੇ ਕੁੱਝ ਮਹੀਨਿਆਂ ‘ਚ ਸਾਰੇ ਕੰਮ ਮੁਕੰਮਲ ਹੋ ਜਾਣਗੇ।ਸੋਨੀ ਵੱਲੋਂ ਇਸ ਮੌਕੇ ਐਲ.ਈ.ਡੀ ਲਾਈਟਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ ਗਈ।ਸੋਨੀ ਨੇ ਰੂਪਨਗਰ ਵਿਚ ਸਮਾਰਟ ਸਿਟੀ ਤਹਿਤ ਬਣ ਰਹੇ ਦੋ ਪਾਰਕਾਂ ਸਮੇਤ ਇਲਾਕੇ ਦਾ ਦੌਰਾ ਵੀ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।
ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਸ੍ਰੀਮਤੀ ਰੀਨਾ ਚੋਪੜਾ ਕੌਂਸਲਰ, ਪਰਮਜੀਤ ਸਿੰਘ ਚੋਪੜਾ, ਮੇਹਰਾ ਸਾਹਿਬ, ਸੁਨੀਤਾ ਦੇਵੀ, ਰਾਣਾ ਸ਼ਰਮਾ, ਜਗਵਿੰਦਰ ਜੱਸੀ, ਅਮਿਤ ਸਹਿਦੇਵ, ਅਨੂਪ ਕੁਮਾਰ, ਗੌਰਵ ਹਾਂਡਾ, ਮਿੰਟੂ, ਡਾ. ਸੋਨੂੰ ਡੀਂਗਰਾ, ਅਨੁਜ ਸ਼ਰਮਾ, ਸੁਧੀਰ ਸ਼ਰਮਾ, ਠੇਕੇਦਾਰ ਵਿਸ਼ਾਲ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media