ਲੌਂਗੋਵਾਲ, 31 ਦਸੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਧਾਰਮਿਕ ਤੇ ਸਮਾਜ ਸੇਵੀ ਸੰਸਥਾ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸਲ ਵੈਲਫੇਅਰ ਸੁਸਾਇਟੀ
ਰਜਿ: ਚੀਮਾਂ ਮੰਡੀ ਵੱਲੋ ਹਰ ਸਾਲ ਦੀ ਤਰਾਂ ਇਸ ਵਾਰ ਵੀ ਪਬਲਿਕ ਸੇਵਾ ਹਿੱਤ ‘ਚ ਨਵੇਂ ਸਾਲ 2020 ਦਾ ਕੈਲੰਡਰ ਰਲੀਜ਼ ਕਰਨ ਲਈ ਸਥਾਨਕ ਸ੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਵਿਸਾਲ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਦੀ ਅਰੰਭਤਾ ਸ੍ਰੋਮਣੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਇੰਦਰਮੋਹਨ ਸਿੰਘ ਲਖਮੀਰਵਾਲਾ ਤੇ ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਬਾਂਸਲ ਕੌਂਸਲਰ ਨਗਰ ਕੌਂਸਲ ਸੁਨਾਮ ਨੇ ਸਾਂਝੇ ਤੌਰ ‘ਤੇ ਜੋਤੀ ਪ੍ਰਚੰਡ ਕਰਕੇ ਕਰਵਾਈ।ਜੋਤੀ ਮਹਿਲਾ ਮੰਡਲ ਚੀਮਾ ਤੇ ਸ੍ਰੀ ਰਾਧੇ ਸਿਆਮ ਸੰਕੀਰਤਨ ਮੰਡਲ ਤੋਲਾਵਾਲ ਵਲੋਂ ਕੀਰਤਨ ਦੁਆਰਾ ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਦਾ ਮਹਿਮਾ ਦਾ ਗੁਣਗਾਨ ਕੀਤਾ।ਸਮਾਗਮ ਦੌਰਾਨ ਵਿਸ਼ੇਸ਼ ਤੌਰ ੱਤੇ ਪੰਹੁਚੇ ਕਲਗੀਧਰ ਟਰੱਟ ਗੁਰਦੁਆਰਾ ਬੜੂ ਸਾਹਿਬ ਸੰਸਥਾ ਵਲੋਂ ਭਾਈ ਜਗਜੀਤ ਸਿੰਘ ਕਾਕਾ ਵੀਰ ਜੀ ਦੀ ਅਗਵਾਈ ‘ਚ ਕਲੰਡਰ ਰਲੀਜ਼ ਕਰਦਿਆਂ ਜਥੇਦਾਰ ਇੰਦਰਮੋਹਨ ਸਿੰਘ ਲਖਮੀਰਵਾਲਾ, ਕੌਂਸਲਰ ਮਨਪ੍ਰੀਤ ਬਾਂਸਲ, ਅਗਰਵਾਲ ਸਭਾ ਚੀਮਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਕਾਂਸਲ, ਜਿਲਾ ਅਗਰਵਾਲ ਸਭਾ ਵਲੋਂ ਮੋਹਨ ਲਾਲ ਗਰਗ, ਪ੍ਰਾਚੀਨ ਸ਼ਿਵ ਮੰਦਰ ਦੇ ਪੁਜਾਰੀ ਮਨੋਹਰ ਲਾਲ, ਪੈਰਾਮਾਊਟ ਪਬਲਿਕ ਸਕੂਲ ਚੀਮਾ ਦੇ ਐਮ.ਡੀ ਜਸਵੀਰ ਸਿੰਘ ਚੀਮਾ ਨੇ ਸੰਸਥਾ ਵੱਲੋ ਕੀਤੇ ਜਾ ਰਹੇ ਧਾਰਮਕ ਤੇ ਸਮਾਜ ਸੇਵੀ ਕਾਰਜਾ ਦੀ ਸ਼ਲਾਘਾ ਕੀਤੀ।ਪੁੱਜੀਆਂਸ਼ਖਸ਼ੀਅਤਾਂ ਦਾ ਸੰਸਥਾ ਵਲੋਂ ਸਨਮਾਨ ਕੀਤਾ ਗਿਆ।
ਸਮਾਗਮ ਦੌਰਾਨ ਸੰਸਥਾ ਵੱਲੋ ਬਾਬਾ ਭੋਲਾ ਗਿਰ ਸਮਾਧਾ ਕਮੇਟੀ, ਪ੍ਰਾਚੀਨ ਸਿਵ ਮੰਦਰ ਕਮੇਟੀ, ਮਹਾਕਾਲੇਸਵਰ ਸਿਵ ਧਾਮ, ਆਲ ਇੰਡੀਆ ਹਿੰਦੂ ਸਿਵ ਸੈਨਾ, ਅਗਰਵਾਲ ਸਭਾ ਚੀਮਾ, ਮਾਤਾ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ, ਮਾਤਾ ਸ੍ਰੀ ਨੈਣਾ ਦੇਵੀ ਵੈਲਫੇਅਰ ਲੰਗਰ ਕਮੇਟੀ, ਸ੍ਰੀ ਦੁਰਗਾ ਸਕਤੀ ਮੰਦਰ ਕਮੇਟੀ, ਸ੍ਰੀ ਦੁਰਗਾ ਸਕਤੀ ਰਾਮ ਲੀਲਾ ਕਲੱਬ, ਪੀਰ ਬਾਬਾ ਲਾਲਾ ਵਾਲਾ ਪ੍ਰਬੰਧਕ ਕਮੇਟੀ, ਮਾਤਾ ਸ੍ਰੀ ਨੈਣਾ ਦੇਵੀ ਮੰਦਰ ਧਰਮਸਾਲਾ ਕਮੇਟੀ, ਜਿਲਾ ਅਗਰਵਾਲ ਸਭਾ, ਰਾਹਤ ਫਾਉਡੇਸਨ ਪੰਜਾਬ, ਜੋਤੀ ਮਹਿਲਾ ਮੰਡਲ ਚੀਮਾ, ਸ੍ਰੀ ਰਾਧੇ ਸਿਆਮ ਸੰਕੀਰਤਨ ਮੰਡਲ ਤੋਲਾਵਾਲ, ਸ੍ਰੀ ਬਲਰਾਮ ਕ੍ਰਿਸਨ ਗਊਸਾਲਾ ਕਮੇਟੀ, ਸਿਵ ਸਕਤੀ ਸੇਵਾ ਸੰਘ, ਸਿਵ ਕਾਵੜ ਸੰਘ, ਸ੍ਰੀ ਹਨੂੰਮਾਨ ਮੰਦਰ ਕਮੇਟੀ, ਮਾਤਾ ਸ੍ਰੀ ਨੈਣਾ ਦੇਵੀ ਮੰਦਰ ਕਮੇਟੀ, ਸ੍ਰੀ ਹਨੂੰਮਾਨ ਮੰਦਰ ਕਮੇਟੀ ਵੱਡਾ ਵੇਹੜਾ ਤੋ ਇਲਾਵਾ ਸਮਾਜ ਸੇਵੀ ਡਾ ਮੰਗਤ ਰਾਮ ਗੋਇਲ, ਏ ਐਸ ਆਈ ਪੰਜਾਬ ਪੁਲਿਸ ਚਤਰ ਸਿੰਘ ਚੀਮਾ, ਟੀ ਵੀ ਐਸ ਏਜੰਸੀ ਵੱਲੋਂ ਸਮਾਜ ਸੇਵੀ ਮਦਨ ਲਾਲ ਹੋਡਲਾ, ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾ ਦੇ ਪ੍ਰਿੰਸੀਪਲ ਰਕੇਸ਼ ਗੋਇਲ, ਜੰਤਾ ਹਸਪਤਾਲ ਵੱਲੋਂ ਡਾ ਸੁਰੇਸ਼ ਸ਼ਰਮਾ, ਜੱਗੀ ਜਰਨਲ ਸਟੋਰ ਦੇ ਮਾਲਕ ਸੁਰੇਸ਼ ਕੁਮਾਰ ਝਾੜੋਂ ਵਾਲ਼ੇ, ਸੁਰੇਸ਼ ਕੁਮਾਰ ਖੀਵੇ ਵਾਲੇ, ਆਦਿ ਧਰਮ ਮਿਸ਼ਨ ਵੱਲੋਂ ਸੰਤ ਧਰਮਾਂ ਸਿੰਘ, ਸ੍ਰੀ ਸਿਵ ਮੰਦਰ ਦੇ ਪੁਜਾਰੀ ਮਨੋਹਰ ਲਾਲ, ਦੁਰਗਾ ਮੰਦਰ ਦੇ ਪੁਜਾਰੀ ਰਾਧਾ ਵੱਲਵ, ਸਮਾਜ ਸੇਵੀ ਹਰਵਿੰਦਰਪਾਲ ਰਿਸੀ ਸਤੌਜ ਦਾ ਵੀ ਵਿਸੇਸ ਸਨਮਾਨ ਕੀਤਾ ਗਿਆ।
ਸੇਠ ਲੱਭੂ ਰਾਮ ਜਿੰਦਲ, ਰਜਿੰਦਰ ਕੁਮਾਰ ਲੀਲੂ, ਗੋਰਾ ਲਾਲ ਕਣਕਵਾਲੀਆ, ਭੀਮ ਸੈਨ ਬਾਂਸਲ, ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਜੀਵਨ ਬਾਸਲ, ਕ੍ਰਿਸ਼ਨ ਕੁਮਾਰ ਬਾਂਸਲ, ਬਿੱਲੂ ਲੋਹੇ ਵਾਲੇ, ਸੋਮ ਨਾਥ, ਰਜੇਸ ਗੋਇਲ, ਗੁਗਨਾ ਗੋਇਲ, ਮੰਗਤ ਰਾਏ, ਸੋਮ ਨਾਥ,ਰਾਜ ਕਮਾਰ ਗੋਇਲ, ਸੋਰਭ ਗੋਇਲ, ਹੈਪੀ ਕੁਮਾਰ ਆਰੇ ਵਾਲੇ, ਜੋਤੀ ਮਹਿਲਾ ਮੰਡਲ ਦੀ ਪ੍ਰਧਾਨ ਕ੍ਰਿਸਨਾ ਜਿੰਦਲ, ਰਿੰਤਕ ਜਿੰਦਲ, ਮਨੌਜ ਸ਼ਰਮਾ ਆਦਿ ਤੋ ਇਲਾਵਾ ਭਾਰੀ ਗਿਣਤੀ ’ਚ ਨਗਰ ਵਾਸੀ ਵੀ ਹਾਜ਼ਰ ਸਨ।
ਇਸ ਮੌਕੇ ਸੰਸਥਾ ਵੱਲੋੰ ਹਾਜ਼ਰ ਜੀਵਨ ਬਾਂਸਲ, ਤਰਲੋਚਨ ਗੋਇਲ ਚੀਮਾ, ਜਤਿੰਦਰ ਹੈਪੀ, ਬੀਰਬਲ ਬਾਂਸਲ, ਸੁਰਿੰਦਰ ਕਾਂਸਲ, ਸੁਰਿੰਦਰ ਕੁਮਾਰ ਛਿੰਦੀ ਬਡਬਰ ਵਾਲੇ, ਮੁਕੇਸ ਕੁਮਾਰ, ਮਿੰਟੂ ਬਾਂਸਲ, ਅੰਮ੍ਰਿਤ ਪਾਲ,ਲੀਲਾ ਰਾਮ, ਲਾਭ ਤੇਜ ਸਰਮਾਂ, ਸਰੂਪ ਚੰਦ ਸਰੂਪੀ, ਅਸ਼ਵਨੀ ਆਸ਼ੂ, ਹੈਪੀ ਗੋਇਲ, ਗਗਨ ਬਾਂਂਸਲ ਆਦਿ ਨੇ ਦੱਸਿਆ ਕਿ ਸੰਸਥਾ ਵਲੋ ਲੋਕ ਸੇਵਾ ਹਿੱਤ ਇਹ 9 ਵਾ ਕੈਲੰਡਰ ਦਿੱਤਾ ਜਾ ਰਿਹਾ ਹੈ ਜਿਸ ਵਿਚ ਇਸ ਵਾਰ ਰੁੱਖ ਲਗਾਓ, ਬੇਟੀ ਬਚਾਓ-ਬੇਟੀ ਪੜਾਓ, ਪਾਣੀ ਬਚਾਓ- ਭਵਿੱਖ ਬਚਾਓ, ਸਵੱਛਤਾ ਮੁਹਿੰਮ ‘ਚ ਆਪਣਾ ਯੋਗਦਾਨ ਪਾਓ ਤੇ ਪਲਾਸਟਿਕ ਹਟਾਓ- ਦੇਸ਼ ਬਚਾਓ ਲਈ ਜਾਗਰੂਕ ਕਰਦੇ ਲੋਗੋ ਵੀ ਪ੍ਰਕਾਸਿਤ ਕੀਤੇ ਗਏ ਹਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media