ਲੌਂਗੋਵਾਲ, 3 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਅਕੇਡੀਆ ਵਰਲਡ ਸਕੂਲ ਵਿਖੇ ਇੰਟਰ ਹਾਊਸ ਫੁੱਟਬਾਲ ਅਤੇ ਸਕੇਟਿੰਗ ਮੁਕਾਬਲੇ
ਕਰਵਾਏ ਗਏ।ਜਿਸ ਦੌਰਾਨ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦਾ ਫੁਟਬਾਲ ਦਾ ਇੰਟਰ ਹਾਊਸ ਮੈਚ ਅਤੇ ਪਹਿਲੀ ਤੋਂ ਚੌਥੀ ਜਮਾਤ ਦੇ ਬੱਚਿਆਂ ਦਾ ਸਕੇਟਿੰਗ ਮੁਕਾਬਲਾ ਵੀ ਕਰਵਾਇਆ ਗਿਆ।ਸਕੂਲ ਦੇ ਚਾਰੇ ਹਾਊਸ ਦੇ ਪ੍ਰਤੀਭਾਗੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਫੁੱਟਬਾਲ ਦਾ ਫਾਈਨਲ ਮੈਚ ਰੇਡਰਜ਼ ਹਾਊਸ ਅਤੇ ਟਰੂਪਰਜ਼ ਹਾਊਸ ਵਿੱਚ ਹੋਇਆ।ਰੋਮਾਂਚਕ ਅਤੇ ਦਿਲ ਖਿੱਚਵੇਂ ਫਾਈਨਲ ਮੈਚ ‘ਚ ਰੇਡਰਜ਼ ਹਾਊਸ ਦੇ ਬੱਚਿਆਂ ਨੇ ਆਪਣੀ ਟੀਮ ਲਈ 2 ਗੋਲ ਕਰਕੇ ਇਹ ਮੈਚ ਜਿੱਤ ਲਿਆ।ਟਰੂਪਰਜ਼ ਹਾਊਸ ਦੇ ਖਿਡਾਰੀਆਂ ਨੇ ਕੋਈ ਗੋਲ ਨਾ ਕੀਤਾ।ਸਕੇਟਿੰਗ ਦੇ ਪਹਿਲੇ ਮੁਕਾਬਲੇ ‘ਚ ਪਹਿਲੀ ਅਤੇ ਦੂਜੀ ਦੇ ਬੱਚੇ ਸ਼ਾਮਲ ਹੋਏ।ਪਹਿਲਾ ਸਥਾਨ ਅਜੇਵੀਰ ਸਿੰਘ ਨੇ, ਦੂਜਾ ਯੁਵਰਾਜ ਨੇ ਤੀਜਾ ਸਥਾਨ ਤਕਸ਼ੀਲ ਨੇ ਹਾਸਲ ਕੀਤਾ।ਦੂਜਾ ਮੁਕਾਬਲਾ ਤੀਜੀ ਅਤੇ ਚੌਥੀ ਜਮਾਤ ਦੇ ਬੱਚਿਆਂ ਵਿੱਚ ਸੀ।ਪਹਿਲਾ ਸਥਾਨ ਭਵਚੇਤਨ ਸਿੰਘ, ਦੂਜਾ ਸਾਰੰਗਪ੍ਰੀਤ ਸਿੰਘ, ਤੀਜਾ ਸਥਾਨ ਪ੍ਰਿੰਸ ਸਿੰਘ ਨੇ ਹਾਸਲ ਕੀਤਾ। ਤੀਜਾ ਮੁਕਾਬਲਾ ਪਹਿਲੀ ਤੋਂ ਚੌਥੀ ਜਮਾਤ ਦੀਆਂ ਵਿਦਿਆਰਥਣਾਂ ਵਿੱਚ ਸੀ।ਜਿਸ ਵਿਚੋਂ ਪਹਿਲਾ ਸਥਾਨ ਰਮਨੀਤ ਕੌਰ ਨੇ ਦੂਜਾ ਜਪਲੀਨ ਕੌਰ ਤੇ ਤੀਜਾ ਸਥਾਨ ਅਸ਼ਮੀਤ ਕੌਰ ਨੇ ਹਾਸਲ ਕੀਤਾ।ਸਕੂਲ ਮੁਖੀ ਚੇਅਰਮੈਨ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਜੇਤੂ ਟੀਮ, ਉਹਨਾਂ ਦੇ ਕੋਚ ਗੋਤਮ ਕੁਮਾਰ, ਰੋਮਨ ਸੇਨ, ਕਿਰਨਪਾਲ ਸਿੰਘ ਅਤੇ ਹਾਊਸ ਮਾਸਟਰ ਨੂੰ ਵਧਾਈ ਦੇ ਪਾਤਰ ਦੱਸਿਆ।
ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਸਰਟੀਫਿਕੇਟ ਦਿੱਤੇ ਗਏ।ਇਸ ਸਮੇਂ ਸਵਾਤੀ ਕਾਲੜਾ, ਮਨਪ੍ਰੀਤ ਕੌਰ, ਸੁਖਬੀਰ ਸਿੰਘ , ਜਸਵਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਵੀ ਮੌਜੂਦ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media