ਸੁੱਖ ਸਰਕਾਰੀਆ ਵਲੋਂ ਪੰਜਾਬ ਦੇ ਕਾਲੋਨਾਈਜ਼ਰਾਂ ਨਾਲ ਮੀਟਿੰਗ
ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਪੰਜਾਬ ਵਿੱਚ ਕੰਮ ਕਰਦੇ ਅਧਿਕਾਰਤ ਕਾਲੋਨਾਈਜ਼ਰਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਉਨ੍ਹਾਂ ਦੇ ਕਾਨੂੰਨੀ ਮਸਲੇ ਹੱਲ ਕਰਨ ਲਈ ਯਤਨਸ਼ੀਲ ਹੈ।ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵਲਪਰ ਐਸੋਸੀਏਸ਼ਨ ਆਫ ਇੰਡੀਆ ਦੇ ਬੈਨਰ ਹੇਠ ਸਥਾਨਕ ਹੋਟਲ ਵਿਚ ਕੀਤੀ ਵਿਸਥਾਰਤ ਮੀਟਿੰਗ ਨੂੰ ਸੰਬੋਧਨ ਕਰਦੇ ਸਰਕਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਪੰਜਾਬ ਵਿਚ ਰੀਅਲ ਅਸਟੇਟ ਦਾ ਕਾਰੋਬਾਰ ਵਧੇ ਫੁੱਲੇ ਅਤੇ ਆਮ ਲੋਕਾਂ ਨੂੰ ਵੀ ਸਸਤੇ ਘਰ ਮਿਲਣ।ਉਨ੍ਹਾਂ ਕਿਹਾ ਕਿ ਅਜਿਹਾ ਤਾਂ ਹੀ ਹੋ ਸਕਦਾ ਹੈ, ਜੇਕਰ ਪੰਜਾਬ ਵਿਚ ਰੀਅਲ ਅਸਟੇਟ ਨਾਲ ਜੁੜੇ ਲੋਕ ਕਾਰੋਬਾਰ ਪੱਖੋਂ ਵੀ ਖੁਸ਼ਹਾਲ ਹੋਣ।ਉਨਾਂ ਨੇ ਵਿਤ ਕਮਿਸ਼ਨਰ ਸਰਵਜੀਤ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਉਕਤ ਕਾਲੋਨਾਈਜ਼ਰਾਂ ਦੇ ਰਹਿੰਦੇ ਮਸਲੇ ਹੱਲ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨਾਲ ਚੰਡੀਗੜ੍ਹ ਮੀਟਿੰਗ ਰੱਖਣ ਅਤੇ ਮੌਕੇ ਤੇ ਹੀ ਮੁੱਦੇ ਹੱਲ ਕਰਨ।
ਇਸ ਮੌਕੇ ਕਾਲੋਨਾਈਜ਼ਰਾਂ ਨੇ ਲਾਇਸੈਂਸ ਫੀਸ ਘੱਟ ਕਰਨ, ਵਿਆਜ਼ ਤੇ ਜੁਰਮਾਨਾ ਮੁਆਫ਼ ਕਰਨ, ਬਿਜਲੀ ਵਿਭਾਗ ਵੱਲੋਂ ਪਾਏ ਜਾਂਦੇ ਜ਼ਿਆਦਾ ਖਰਚਿਆਂ ਵਿੱਚ ਕਟੌਤੀ ਕਰਨ ਆਦਿ ਦੀਆਂ ਮੰਗਾਂ ਸਰਹੱਦੀ ਖੇਤਰ ਨੂੰ ਧਿਆਨ ਵਿੰਚ ਰੱਖਦੇ ਹੋਏ ਕੀਤੀਆਂ।ਜਿਨ੍ਹਾਂ ਨੂੰ ਸੁਣਦੇ ਸਰਕਾਰੀਆ ਨੇ ਇਹ ਮੰਗਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆ ਕੇ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਮੁੱਖੀ ਬਖਤਾਵਰ ਸਿੰਘ, ਐਸ਼ੋਸ਼ੀਏਸ਼ਨ ਦੇ ਪ੍ਰਧਾਨ ਅਨਿਲ ਚੋਪੜਾ, ਕਿਸ਼ਨ ਕੁਮਾਰ, ਕਰਨਲ ਕੁਲਦੀਪ ਸਿੰਘ, ਸੁਭਾਸ਼ ਸ਼ਰਮਾ, ਨਰਿੰਦਰ ਕੁਮਾਰ ਸ਼ਰਮਾ, ਰੁਪਿੰਦਰ ਚਾਵਲਾ ਆਦਿ ਹਾਜ਼ਰ ਸਨ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …