ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਸੰਧੂ) – 7ਵੀਂ ਸੀਨੀਅਰ ਨੈਸ਼ਨਲ ਰੌਕਿਟਬਾਲ ਚੈਪੀਅਨਸ਼ਿਪ ਲਈ ਪੰਜਾਬ ਦੇ ਮਰਦਾਂ ਅਤੇ ਇਸਤਰੀਆਂ ਦੀ ਚੋਣ ਕਰਨ
ਵਾਸਤੇ ਟਰਾਇਲ ਅੰਮ੍ਰਿਤਸਰ ‘ਚ ਹੋਏ।ਜਿਸ ਵਿੱਚ ਪੰਜਾਬ ਤੋਂ ਤਕਰੀਬਨ 100 ਖਿਡਾਰੀਆਂ ਨੇ ਭਾਗ ਲਿਆ।ਟੈਕਨੀਕਲ ਸਕੱਤਰ ਜੀ.ਐਸ ਭੱਲਾ ਦੀ ਦੇਖ ਰੇਖ ‘ਚ ਇੰਦਰਜੀਤ ਕੁਮਾਰ ਜਲੰਧਰ, ਗੁਰਪ੍ਰੀਤ ਅਰੋੜਾ ਅਤੇ ਅਰੁਣ ਕੁਮਾਰ ਵਲੋਂ ਕੈਂਪ ਵਾਸਤੇ ਜਿੰਨਾਂ ਖਿਡਾਰੀਆਂ ਦੀ ਚੋਣ ਕੀਤੀ ਗਈ ਉਨਾਂ ਵਿੱਚ ਇਸਤਰੀ ਵਰਗ ਲਈ ਸਿਮਰਨਜੀਤ ਕੌਰ, ਸੁਮਨਦੀਪ ਕੋਰ, ਹਰਜੀਤ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਹਰਪ੍ਰੀਤ ਕੌਰ, ਪ੍ਰੀਤੀ, ਦਿਵਿਆ, ਤਮੰਨਾ, ਅਮਨਦੀਪ ਕੌਰ, ਨਵਜੋਤ ਕੌਰ, ਗੁਰਪ੍ਰੀਤ ਕੌਰ, ਗੁਰਦੀਪ ਕੌਰ ਅਤੇ ਮਰਦ ਵਰਗ ਲਈ ਗੁਰਪੀਤ ਅਰੋੜਾ, ਹਰਦੇਵ ਸਿੰਘ, ਕੰਵਲਜੀਤ ਸਿੰਘ, ਗੁਰਸਿਮਰਨ ਸਿੰਘ, ਅਰੁਣ ਕੁਮਾਰ, ਇੰਦਰਜੀਤ ਕੁਮਾਰ, ਗੁਰਪ੍ਰਤਾਪ ਸਿੰਘ, ਕਰਨ ਕੁਮਾਰ ਸ਼ਾਮਲ ਹਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media