Tuesday, April 8, 2025
Breaking News

ਪਰਮਿੰਦਰ ਸਿੰਘ ਗਾਲਿਬ ਦਾ ਸਮਰਾਲਾ ਪੁੱਜਣ ‘ਤੇ ਸਮੂਹ ਨੰਬਰਦਾਰਾਂ ਵਲੋਂ ਵਿਸ਼ੇਸ਼ ਸਨਮਾਨ

ਸਮਰਾਲਾ, 6 ਜਨਵਰੀ (ਪੰਜਾਬ ਪੋਸਟ- ਇੰਦਰਜੀਤ ਕੰਗ) – ਤਹਿਸੀਲ ਕੰਪਲੈਕਸ ਵਿਖੇ ਨੰਬਰਦਾਰਾ ਯੂਨੀਅਨ ਦੇ ਦਫਤਰ ਵਿਖੇ ਪੰਜਾਬ ਨੰਬਰਦਾਰਾ ਯੂਨੀਅਨ PPNJ0601202012ਸਮਰਾਲਾ ਅਤੇ ਖੰਨਾ ਦੀ ਇੱਕ ਭਰਵੀਂ ਮੀਟਿੰਗ ਸੁਰਮੁੱਖ ਸਿੰਘ ਜਿਲ੍ਹਾ ਜਨਰਲ ਸਕੱਤਰ ਅਤੇ ਸੋਹਣ ਸਿੰਘ ਭਰਥਲਾ ਤਹਿਸੀਲ ਪ੍ਰਧਾਨ ਦੀ ਪ੍ਰਧਾਨਗੀ ‘ਚ ਹੋਈ।ਜਿਸ ਵਿੱਚ ਉਚੇਚੇ ਤੌਰ ‘ਤੇ ਪੁੱਜੇ ਆਲ ਇੰਡੀਆ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਦਾ ਨੰਬਰਦਾਰ ਯੂਨੀਅਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਪਰਮਿੰਦਰ ਸਿੰਘ ਗਾਲਿਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਨੰਬਰਦਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਬਿਨਾਂ ਕਿਸੇ ਤਰ੍ਹਾਂ ਦੇ ਦਬਾਓ ਤੋਂ ਸੰਘਰਸ਼ ਕਰਦੇ ਰਹਿਣਗੇ।ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਸਾਲ ਪਹਿਲਾਂ ਸਰਕਾਰ ਬਣਾਉਣ ਵੇਲੇ ਨੰਬਰਦਾਰਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ, ਪਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।ਉਨਾਂ ਮੰਗ ਕੀਤੀ ਕਿ ਪੰਜਾਬ ਅੰਦਰ ਨੰਬਰਦਾਰੀ ਜੱਦੀ ਪੁਸ਼ਤੀ ਹੋਣੀ ਚਾਹੀਦੀ ਹੈ।ਪੰਜਾਬ ਸਰਕਾਰ ਨੰਬਰਦਾਰਾਂ ਨੂੰ ਬੱਸ ਸਫਰ ਦੀ ਮੁਫਤ ਸਹੂਲਤ, ਸਰਕਾਰੀ ਸੰਸਥਾਵਾਂ ਵਿੱਚ ਬਣਦਾ ਮਾਣ ਸਤਿਕਾਰ ਅਤੇ ਵੱਖ ਵੱਖ ਸਰਕਾਰੀ ਕਮੇਟੀਆਂ ਵਿੱਚ ਨੰਬਰਦਾਰਾਂ ਨੂੰ ਯੋਗ ਨੁਮਾਇੰਦਗੀ ਦੇਵੇ।ਨੰਬਰਦਾਰ ਯੂਨੀਅਨ ਤਹਿਸੀਲ ਸਮਰਾਲਾ, ਖੰਨਾ ਦੇ ਸਮੂਹ ਨੰਬਰਦਾਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਰਮਿੰਦਰ ਸਿੰਘ ਗਾਲਿਬ ਨੂੰ ਨੰਬਰਦਾਰ ਯੂਨੀਅਨ ਪੰਜਾਬ ਦਾ ਪ੍ਰਧਾਨ ਬਣਾਉਣ ਅਤੇ ਅਗਲੀ ਰਣਨੀਤੀ ਤੈਅ ਕਰਨ ਦੀ ਪ੍ਰਵਾਨਗੀ ਵੀ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਨੇਕ ਸਿੰਘ ਹਠੂਰ ਪ੍ਰਧਾਨ ਤਹਿਸੀਲ ਜਗਰਾਓਂ, ਸ਼ੇਰ ਸਿੰਘ ਤਹਿਸੀਲ ਪ੍ਰਧਾਨ ਖੰਨਾ, ਪਿਆਰਾ ਸਿੰਘ ਦੇੜਕਾ ਸੀਨੀ: ਮੀਤ ਪ੍ਰਧਾਨ ਲੁਧਿਆਣਾ, ਜਸਵੰਤ ਸਿੰਘ ਸੀਨੀ: ਮੀਤ ਪ੍ਰਧਾਨ ਜਗਰਾਓਂ, ਜੰਗ ਸਿੰਘ ਭੰਗਲਾਂ ਜ਼ਿਲ੍ਹਾ ਅਹੁਦੇਦਾਰ ਲੁਧਿਆਣਾ, ਸੁਖਜੀਤ ਕੁਮਾਰ ਗਾਲਿਬ, ਸੁਰਮੁੱਖ ਸਿੰਘ ਸਰਪੰਚ ਹਰਬੰਸਪੁਰਾ ਜ਼ਿਲ੍ਹਾ ਜਨਰਲ ਸਕੱਤਰ, ਆਲਮਜੀਤ ਸਿੰਘ ਚਕੌਹੀ ਜ਼ਿਲ੍ਹਾ ਕੈਸ਼ੀਅਰ, ਰਣਜੀਤ ਸਿੰਘ ਢਿੱਲਵਾਂ, ਗੁਰਬਚਨਪਾਲ ਸਿੰਘ ਸੇਹ, ਤਾਰਾ ਸਿੰਘ ਬੌਂਦਲ, ਸੋਹਣ ਸਿੰਘ ਭਰਥਲਾ ਤਹਿਸੀਲ ਪ੍ਰਧਾਨ, ਅਮਰਜੀਤ ਸਿੰਘ ਸਮਰਾਲਾ, ਗੁਰਮੀਤ ਸਿੰਘ, ਰਾਮ ਸਿੰਘ, ਅਵਤਾਰ ਸਿੰਘ, ਸੁਰਮੁੱਖ ਸਿੰਘ ਘੁੰਗਰਾਲੀ ਸਿੱਖਾਂ, ਸਿਕੰਦਰ ਸਿੰਘ ਲੋਪੋਂ, ਸਰਬਜੀਤ ਸਿੰਘ ਭਾਦਲਾ, ਸਤਨਾਮ ਸਿੰਘ, ਤਾਰਾ ਸਿੰਘ ਬੌਂਦਲ, ਇਕਬਾਲ ਸਿੰਘ ਬੰਬ, ਗੁਰਮੇਲ ਸਿੰਘ ਰੋਹਲਾ, ਧਰਮਿੰਦਰ ਸਿੰਘ ਬੁਰਜ ਕਾਉਂਕੇ, ਕੁਲਵੀਰ ਸਿੰਘ, ਕੁਲਦੀਪ ਸਿੰਘ ਮੰਜਾਲੀ, ਜਸਪਾਲ ਸਿੰਘ ਭੈਣੀ, ਸਤਵੀਰ ਸਿੰਘ ਸੇਹ, ਸਰਬਜੀਤ ਸਿੰਘ ਭਾਦਲਾ, ਰਾਜਿੰਦਰ ਸਿੰਘ ਰਾਣਵਾਂ, ਹਰਜੀਤ ਸਿੰਘ ਰਾਣਵਾਂ, ਛਿੰਦਰ ਸਿੰਘ ਮਲਕਪੁਰ, ਅਵਤਾਰ ਸਿੰਘ ਮੁਸ਼ਕਾਬਾਦ, ਹਰਨੇਕ ਸਿੰਘ ਰੁਪਾਲੋਂ, ਭੀਮ ਸਿੰਘ ਗਗੜਾ, ਹਰਚੰਦ ਸਿੰਘ ਗਹਿਲੇਵਾਲ, ਸੁਖਵਿੰਦਰ ਸਿੰਘ ਬੌਂਦਲ, ਹਰਨੇਕ ਸਿੰਘ ਘਰਖਣਾ, ਚਰਨ ਸਿੰਘ ਇਕਲਾਹਾ ਆਦਿ ਤੋਂ ਇਲਾਵਾ ਸਮਰਾਲਾ ਅਤੇ ਖੰਨਾ ਤਹਿਸੀਲਾਂ ਦੇ ਹੋਰ ਨੰਬਰਦਾਰਾਂ ਨੇ ਸ਼ਿਰਕਤ ਕੀਤੀ। ਅਖੀਰ ਸਿੰਘ ਸੁਰਮੁੱਖ ਸਿੰਘ ਨੰਬਰਦਾਰ ਨੇ ਆਏ ਸਾਰੇ ਨੰਬਰਦਾਰਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਜੰਗ ਸਿੰਘ ਭੰਗਲਾਂ ਨੇ ਬਾਖੂਬੀ ਨਿਭਾਈ।

Check Also

ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …

Leave a Reply